ਹਾਂਗਕਾਂਗ: ਲੋਕਤੰਤਰ ਪੱਖੀਆਂ ਦੀ ਜ਼ਿਲ੍ਹਾ ਕੌਂਸਲ ਚੋਣਾਂ ’ਚ ਸ਼ਾਨਦਾਰ ਜਿੱਤ

ਹਾਂਗਕਾਂਗ ਦੀਆਂ ਲੋਕਤੰਤਰ ਪੱਖੀ ਧਿਰਾਂ ਨੇ ਕਮਿਊਨਿਟੀ ਪੱਧਰ (ਜ਼ਿਲ੍ਹਾ ਕੌਂਸਲ) ਦੀਆਂ ਚੋਣਾਂ ਵਿਚ ਜ਼ੋਰਦਾਰ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਚੀਨ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਲੰਮੇ ਸਮੇਂ ਤੋਂ ਜਿਨ੍ਹਾਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਲਈ ਆਗੂਆਂ ਕੋਲ ਜਨਤਾ ਦੀ ਵੱਡੀ ਹਮਾਇਤ ਹੈ। ਐਤਵਾਰ ਨੂੰ ਰਿਕਾਰਡ ਪੱਧਰ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਦੇਰ ਸ਼ਾਮ ਤੱਕ ਜਾਰੀ ਰਹੀ। 18 ਜ਼ਿਲ੍ਹਾ ਕੌਂਸਲਾਂ ’ਚੋਂ ਜ਼ਿਆਦਾਤਰ ’ਤੇ ਲੋਕਤੰਤਰ ਪੱਖੀ ਧਿਰਾਂ ਨੇ ਜਿੱਤ ਦਰਜ ਕੀਤੀ ਹੈ ਤੇ ਪਹਿਲਾਂ ਕਾਬਜ਼ ਸਰਕਾਰ ਪੱਖੀ ਧਿਰਾਂ ਨੂੰ ਤਕੜਾ ਝਟਕਾ ਦਿੱਤਾ ਹੈ। ਇਹ ਨਤੀਜੇ ਪੇਈਚਿੰਗ ਲਈ ‘ਸ਼ਰਮਨਾਕ’ ਦੱਸੇ ਜਾ ਰਹੇ ਹਨ ਤੇ ਹਾਂਗਕਾਂਗ ਦੀ ਆਗੂ ਕੈਰੀ ਲੈਮ ਦੀ ਨੀਤੀ ਨੂੰ ਵੀ ਝਟਕਾ ਲੱਗਾ ਹੈ। ਲੈਮ ਨੂੰ ਆਸ ਸੀ ਕਿ ਮੁਜ਼ਾਹਰਾਕਾਰੀਆਂ ਵੱਲੋਂ ਹਿੰਸਕ ਨੀਤੀ ਅਪਣਾਉਣ ਨਾਲ ਸ਼ਾਇਦ ਚੁੱਪ ਬੈਠੇ ਲੋਕ ਪ੍ਰਸ਼ਾਸਨ ਦੇ ਹੱਕ ਵਿਚ ਭੁਗਤਣਗੇ। ਤਬਦੀਲੀ ਦੇ ਹੱਕ ਵਿਚ ਭੁਗਤ ਰਹੇ ਰਾਜਸੀ ਆਗੂਆਂ ਦੀ ਜਿੱਤ ਸਾਫ਼ ਕਰਦੀ ਹੈ ਕਿ ਲੋਕ ਸ਼ਹਿਰ ਦੇ ਪ੍ਰਸ਼ਾਸਕੀ ਢਾਂਚੇ ਵਿਚ ਜ਼ਿਆਦਾ ਹੱਕ ਚਾਹੁੰਦੇ ਹਨ। ਸਿਆਸੀ ਕਾਰਕੁਨਾਂ ਮੁਤਾਬਕ ‘ਕੈਰੀ ਲੈਮ ਭਾਵੇਂ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ, ਆਸ ਕਰਦੇ ਹਾਂ ਕਿ ਉਹ ਲੋਕਾਂ ਦੀਆਂ ਉਮੀਦਾਂ ਮੁਤਾਬਕ ਚੱਲੇਗੀ, ਪੰਜ ਦੀਆਂ ਪੰਜ ਮੰਗਾਂ ਪੂਰੀਆਂ ਕਰੇਗੀ ਤੇ ਨੌਜਵਾਨਾਂ ਨੂੰ ਮੌਕਾ ਦੇਵੇਗੀ।’ ਰੋਸ ਮੁਜ਼ਾਹਰਿਆਂ ਦੌਰਾਨ ਪੰਜ ਮੰਗਾਂ ਵਿਚ ਸਿੱਧੀਆਂ ਚੋਣਾਂ ਕਰਵਾਉਣੀਆਂ, ਪੁਲੀਸ ਤਸ਼ੱਦਦ ਦੀ ਜਾਂਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿਚ ਕਈ ਮਹੀਨਿਆਂ ਤੋਂ ਲੋਕਾਂ ਦੇ ਵੱਡੇ ਇਕੱਠ ਰੋਸ ਮੁਜ਼ਾਹਰੇ ਕਰ ਰਹੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ

ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.