ਜੇਐੱਨਐੱਨ, ਅੰਬਾਲਾ : ਹਰਿਆਣਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯਮੁਨਾਨਗਰ ‘ਚ 9 ਲੋਕਾਂ ਦੀ ਮੌਤ ਹੋਈ ਹੈ, ਜਦੋਂਕਿ ਅੰਬਾਲਾ ‘ਚ ਦੋ ਲੋਕਾਂ ਦੀ ਮੌਤ ਹੋ ਹੋਈ।

ਅੰਬਾਲਾ ‘ਚ ਦੋ ਲੋਕਾਂ ਦੀ ਹੋਈ ਮੌਤ

ਅੰਬਾਲਾ ਦੇ ਪਿੰਡ ਧਨੌਰਾ ‘ਚ ਨਕਲੀ ਸ਼ਰਾਬ ਦੀ ਫੈਕਟਰੀ ਤੋਂ ਬਣੀ ਸ਼ਰਾਬ ਪੀਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਦੋਵੇਂ ਮਜ਼ਦੂਰ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦੇ ਸਨ। ਉਨ੍ਹਾਂ ਦੀ ਪਛਾਣ ਸ਼ਿਵਮ ਉਰਫ ਲੋਕੇਸ਼ ਅਤੇ ਦੀਪਕ ਵਾਸੀ ਪਿੰਡ ਕੁਰਥਲ, ਥਾਣਾ ਬੁਢਾਣਾ, ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਬਰਾੜਾ ਥਾਣਾ ਖੇਤਰ ‘ਚ ਕਿਰਾਏ ‘ਤੇ ਰਹਿ ਰਹੇ ਸਨ।

ਫੈਕਟਰੀ ‘ਚ ਸ਼ਰਾਬ ਪੈਕਿੰਗ ਦਾ ਕਰਦੇ ਸਨ ਕੰਮ

ਮੁਲਜ਼ਮ ਅੰਕਿਤ ਨੇ ਦੋਵਾਂ ਨੂੰ ਕਿਰਾਏ ’ਤੇ ਕਮਰਾ ਦਿੱਤਾ ਸੀ ਅਤੇ ਉਹ ਫੈਕਟਰੀ ਵਿਚ ਸ਼ਰਾਬ ਪੈਕ ਕਰਨ ਅਤੇ ਰੈਪਰ ਲਗਾਉਣ ਦਾ ਕੰਮ ਕਰਦੇ ਸਨ। ਪੁਲਿਸ ਨੇ ਮੂਲਚੰਦ ਵਾਸੀ ਪਿੰਡ ਕੁਰਥਲ, ਥਾਣਾ ਬੁਢਲਾਣਾ, ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਠੇਕੇਦਾਰ ਸਮੇਤ ਪੰਜ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਪਿੰਡ ਧਨੌਰਾ ਵਿਚ ਚੱਲ ਰਹੀ ਨਕਲੀ ਸ਼ਰਾਬ ਦੀ ਫੈਕਟਰੀ ਦਾ ਮੁਲਾਣਾ ਪੁਲਿਸ ਨੇ ਪਰਦਾਫਾਸ਼ ਕੀਤਾ ਸੀ। ਬੁੱਧਵਾਰ ਦੇਰ ਰਾਤ ਆਈਜੀ, ਐਸਪੀ ਅਤੇ ਹੋਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਇਸ ਮਾਮਲੇ ਵਿਚ ਠੇਕੇਦਾਰ ਸਮੇਤ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਪੁਲਿਸ ਤੇ ਪ੍ਰਸ਼ਾਸਨ ਨੇ ਤੇਜ਼ ਕੀਤੀ ਕਾਰਵਾਈ

ਫੋਰੈਂਸਿਕ ਟੀਮ ਨੇ ਪੰਜ ਚਿਖਾਵਾਂ ‘ਚੋਂ ਅਸਥੀਆਂ ਕੱਢ ਲਈਆਂ। ਵੀਰਵਾਰ ਨੂੰ ਫੋਰੈਂਸਿਕ ਟੀਮ ਵੀ ਪਿੰਡ ਮੰਡੇਬਾੜੀ ਦੇ ਸ਼ਮਸ਼ਾਨਘਾਟ ਪਹੁੰਚੀ। ਇੱਥੋਂ ਪੰਜ ਚਿਖਾਵਾਂ ‘ਚੋਂ ਅਸਥੀਆਂ ਕੱਢੀਆਂ। ਦੂਜੇ ਪਾਸੇ ਸਿਹਤ ਵਿਭਾਗ ਦੀ ਟੀਮ ਵੀ ਪਿੰਡ ਪਹੁੰਚ ਗਈ। ਡਾਕਟਰਾਂ ਅਤੇ ਆਸ਼ਾ ਵਰਕਰਾਂ ਦੀ ਟੀਮ ਨੇ ਘਰ-ਘਰ ਜਾ ਕੇ ਲੋਕਾਂ ਦੀ ਜਾਂਚ ਕੀਤੀ। ਹਸਪਤਾਲ ‘ਚ ਦਾਖਲ ਲੋਕਾਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਹਨ।

ਸ਼ਰਾਬ ਦੇ 7 ਠੇਕਿਆਂ ਦੇ 12 ਸੈਂਪਲ ਜਾਂਚ ਲਈ ਭੇਜੇ

ਆਬਕਾਰੀ ਤੇ ਕਰ ਵਿਭਾਗ ਦੀ ਟੀਮ ਨੇ ਜੈਨ ਨਗਰ, ਜੋਦੀਆ, ਮੰਡੇਰ, ਫਰਕਪੁਰ, ਔਰੰਗਾਬਾਦ, ਹਰਨੌਲ, ਕੈਂਪ ਚੌਕ ਦੇ ਠੇਕਿਆਂ ਤੋਂ 12 ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਜ਼ਿਲ੍ਹਾ ਆਬਕਾਰੀ ਅਤੇ ਕਰ ਕਮਿਸ਼ਨਰ (ਡੀਈਟੀਸੀ) ਸਰੋਜ ਦਾ ਕਹਿਣਾ ਹੈ ਕਿ ਇਹ ਮੌਤ ਦਾ ਕਾਰਨ ਸ਼ਰਾਬ ਸੀ। ਇਹ ਨਵੰਬਰ 2021 ਦੇ ਮੈਗਜ਼ੀਨ ਵਿੱਚੋਂ ਹੈ। ਇਹ ਸ਼ਰਾਬ ਸਾਡੇ ਕਿਸੇ ਵੀ ਠੇਕੇ ‘ਤੇ ਨਹੀਂ ਹੈ।

ਸ਼ਰਾਬ ਦਾ ਠੇਕਾ ਸੀਲ੍ਹ

ਆਬਕਾਰੀ ਵਿਭਾਗ ਦੇ ਕੁਲੈਕਟਰ ਆਸ਼ੂਤੋਸ਼ ਰਾਜਨ ਜਾਂਚ ਲਈ ਮਾਂਡੇਬਾੜੀ ਪਿੰਡ ਪੁੱਜੇ। ਪੁਲਿਸ ਨੇ ਸੈਂਪਲ ਵੀ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਪੁਲਿਸ ਨੇ ਫੂਨਸਗੜ੍ਹ ਦੇ ਸ਼ਰਾਬ ਦੇ ਠੇਕੇ ਨੂੰ ਸੀਲ੍ਹ ਕਰ ਦਿੱਤਾ ਹੈ। ਇਹ ਠੇਕਾ ਜ਼ੋਨ ਨੰਬਰ 50 ਵਿੱਚ ਹੈ। ਇਸ ਦਾ ਲਾਇਸੈਂਸ ਮਹਿੰਦਰ ਸਿੰਘ ਦੇ ਨਾਂ ‘ਤੇ ਹੈ। ਪੁਲਿਸ ਨੇ ਠੇਕੇ ਨੇੜਿਓਂ ਮਿਲੀ ਇੱਕ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ।