ਪੱਤਰ ਪ੍ਰਰੇਰਕ, ਗਿੱਦੜਬਾਹਾ : ਬਿ੍ਸਬੇਨ, ਆਸਟਰੇਲੀਆ ਦੀ ਸਰਗਰਮ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ ਵੱਲੋਂ ਇਪਸਾ ਅਦਬੀ ਮਾਸਿਕ ਲੜੀ ਤਹਿਤ ਸਥਾਨਕ ਇੰਡੋਜ਼ ਪੰਜਾਬੀ ਲਾਇਬੇ੍ਰਰੀ ਇਨਾਲਾ ਵਿਖੇ ਇਕ ਅਦਬੀ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਭਾਗ ਦਾ ਸੰਚਾਲਨ ਰੁਪਿੰਦਰ ਸੋਜ਼ ਦੁਆਰਾ ਕੀਤਾ ਗਿਆ। ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਤੋਂ ਬਾਅਦ ਸ਼ਮਾ ਰੌਸ਼ਨ ਦੀ ਰਸਮ ਮੁੱਖ ਮਹਿਮਾਨ ਹਰਕੀਰਤ ਕੌਰ ਚਾਹਲ, ਜਗਦੀਪ ਕੌਰ ਬਰਾੜ, ਹਰਕੀ ਵਿਰਕ, ਤੇਜਪਾਲ ਕੌਰ, ਅਮਨਪ੍ਰਰੀਤ ਕੌਰ ਟੱਲੇਵਾਲ, ਹਰਜੀਤ ਕੌਰ ਸੰਧੂ ਅਤੇ ਜਤਿੰਦਰ ਕੌਰ ਚਾਹਲ ਵੱਲੋਂ ਨਿਭਾਈ ਗਈ। ਇਸਤੋਂ ਬਾਅਦ ਕਵੀ ਦਰਬਾਰ ‘ਚ ਸੁਰਜੀਤ ਸੰਧੂ, ਆਤਮਾ ਹੇਅਰ, ਸਰਬਜੀਤ ਸੋਹੀ, ਦਲਵੀਰ ਹਲਵਾਰਵੀ, ਗੁਰਜਿੰਦਰ ਸੰਧੂ, ਇਕਬਾਲ ਧਾਮੀ, ਹਰਕੀ ਵਿਰਕ, ਜਗਦੀਪ ਕੌਰ ਬਰਾੜ, ਤੇਜਪਾਲ ਕੌਰ, ਗੀਤਕਾਰ ਨਿਰਮਲ ਦਿਓਲ, ਅਮਨਪ੍ਰਰੀਤ ਕੌਰ ਟੱਲੇਵਾਲ ਅਤੇ ਹਰਜੀਤ ਕੌਰ ਸੰਧੂ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਕਾਵਿਕ ਛਹਿਬਰ ਲਾ ਦਿੱਤੀ। ਸਮਾਗਮ ਦੇ ਦੂਸਰੇ ਭਾਗ ਵਿਚ ਸਰਬਜੀਤ ਸੋਹੀ ਦੇ ਮੰਚ ਸੰਚਾਲਨ ਤਹਿਤ ਪਿੰ੍ਸੀਪਲ ਡਾ. ਸੂਬਾ ਸਿੰਘ ਨੇ ਪੰਜਾਬੀਆਂ ਦੇ ਆਪਣੀ ਮਾਤ ਭੂਮੀ ਪ੍ਰਤੀ ਲਗਾਅ ਅਤੇ ਜਜ਼ਬਾਤੀ ਸਾਂਝ ਦੀਆਂ ਇਤਿਹਾਸਿਕ ਉਦਹਾਰਨਾਂ ਦਿੰਦਿਆਂ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਸਮਾਗਮ ਦੇ ਦੂਸਰੇ ਵਿਸ਼ੇਸ਼ ਮਹਿਮਾਨ ਹਰਚਰਨ ਸਿੰਘ ਚਾਹਲ ਨੇ ਆਪਣੇ ਅਨੁਵਾਦਕਾਂ ਕਾਰਜਾਂ ਦੇ ਬਾਰੇ ਚਾਨਣਾ ਪਾਇਆ ਅਤੇ ਪਰਵਾਸ ‘ਚ ਹੋ ਰਹੀਆਂ ਸਾਹਿਤਿਕ ਗਤੀਵਿਧੀਆਂ ਦੀ ਤਾਰੀਫ਼ ਕੀਤੀ। ਮੁੱਖ ਮਹਿਮਾਨ ਹਰਕੀਰਤ ਕੌਰ ਚਾਹਲ ਨੇ ਆਪਣੀ ਸਿਰਜਣਾ ਪ੍ਰਕਿਰਿਆ, ਜੀਵਨ ਯਾਤਰਾ, ਨਾਵਲਕਾਰੀ ਵੱਲ ਮੁੜਣ ਬਾਰੇ ਬਹੁਤ ਖ਼ੂਬਸੂਰਤ ਸੰਵਾਦ ਰਚਾਇਆ। ਉਨਾਂ੍ਹ ਨੇ ਲੇਖਕ ਹੋਣ ਦਾ ਸੰਬੰਧ ਨਿੱਜੀ ਕਿਰਦਾਰ ਅਤੇ ਲੋਕ ਸਰੋਕਾਰਾਂ ਨਾਲ ਜੋੜਦਿਆਂ ਇੱਕ ਲੇਖਕ ਦੇ ਫਰਜ਼ਾਂ ਅਤੇ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਆਈਆਂ ਹੋਈਆਂ ਸਾਰੀਆਂ ਹਸਤੀਆਂ ਨੂੰ ਇਪਸਾ ਸੋਵੀਨਾਰ ਅਤੇ ਇਪਸਾ ਐਵਾਰਡ ਆਫ਼ ਆਨਰ ਭੇਂਟ ਕੀਤਾ। ਇਸ ਮੌਕੇ ਬੂਟਾ ਸਿੰਘ ਦੀ ਪੁਸਤਕ ‘ਹੱਕਾਂ ਦੇ ਪਹਿਰੇਦਾਰ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਪੋ੍ਫੈਸਰ ਪਰਦੁਮਨ ਸਿੰਘ, ਬੱਸ ਯੂਨੀਅਨ ਆਗੂ ਮਨਦੀਪ ਸਿੰਘ, ਪਾਲ ਰਾਊਕੇ, ਬਿਕਰਮਜੀਤ ਸਿੰਘ ਚੰਦੀ, ਗੁਰਜੀਤ ਉੱਪਲ, ਡਾ. ਗੁਰ ਬਖ਼ਸ਼ੀਸ਼ ਸਿੰਘ, ਜਸਪਾਲ ਸਿੰਘ ਸੰਘੇੜਾ, ਗੁਰਜੀਤ ਬਾਰੀਆ, ਕਿਰਨਦੀਪ ਸਿੰਘ ਵਿਰਕ, ਮੀਰਾ ਗਿੱਲ, ਪਰਮਿੰਦਰ ਸਿੰਘ ਬਰਾੜ, ਅਰਸ਼ਦੀਪ ਸਿੰਘ ਦਿਓਲ, ਸ਼ਮਸ਼ੇਰ ਸਿੰਘ ਚੀਮਾ ਆਦਿ ਹਾਜ਼ਰ ਸਨ।