ਜਾਗਰਣ ਸੰਵਾਦਦਾਤਾ, ਜੀਂਦ : ਬੁੱਧਵਾਰ ਨੂੰ ਦੇਸ਼ ਦੀ ਸੰਸਦ ‘ਚ ਇਕ ਲੜਕੀ ਦੇ ਦੋ ਵਿਅਕਤੀਆਂ ਨਾਲ ਦਾਖਲ ਹੋਣ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ‘ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਸੰਸਦ ‘ਚ ਦਾਖ਼ਲ ਹੋਣ ਵਾਲੇ ਨੌਜਵਾਨਾਂ ਦੇ ਨਾਲ ਹਿਸਾਰ ਦੇ ਪਿੰਡ ਘਸੋ ਖੁਰਦ ਦੀ ਇਕ ਲੜਕੀ ਨੀਲਮ ਵੀ ਸ਼ਾਮਲ ਹੈ। ਨੀਲਮ ਦੇ ਪਿਤਾ ਕੌਰ ਸਿੰਘ ਪਿੰਡ ‘ਚ ਹਲਵਾਈ ਦਾ ਕੰਮ ਕਰਦੇ ਹਨ।
ਨੀਲਮ ਅਕਸਰ ਘਰੋਂ ਰਹਿੰਦੀ ਹੈ ਬਾਹਰ
ਦੱਸਿਆ ਜਾ ਰਿਹਾ ਹੈ ਕਿ ਨੀਲਮ ਹਰ ਅੰਦੋਲਨ ‘ਚ ਸ਼ਾਮਲ ਹੁੰਦੀ ਹੈ ਤੇ ਉਹ ਅਕਸਰ ਪਿੰਡ ਤੋਂ ਬਾਹਰ ਰਹਿੰਦੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਦੇ ਘਰ ਨਕਸਲ ਪ੍ਰਭਾਵਿਤ ਲੋਕ ਆਉਂਦੇ ਰਹਿੰਦੇ ਹਨ।
ਹਾਲ ਹੀ ‘ਚ ਪਿੰਡ ਦੇ ਲੋਕ ਨੀਲਮ ਦੇ ਪਿਤਾ ਕੌਰ ਸਿੰਘ ਨੂੰ ਮਿਲੇ ਸਨ ਤੇ ਉਨ੍ਹਾਂ ਨੂੰ ਲੜਕੀ ਨੂੰ ਰੋਕਣ ਲਈ ਕਿਹਾ ਸੀ ਪਰ ਉਸ ਦੇ ਪਿਤਾ ਨੇ ਕਿਹਾ ਕਿ ਨੀਲਮ ਮੇਰੀ ਕਹਿਣੇ ਤੋਂ ਬਾਹਰ ਹੈ। ਹੁਣ ਵੀ ਉਹ ਕਈ ਦਿਨਾਂ ਤੋਂ ਘਰੋਂ ਬਾਹਰ ਗਈ ਹੋਈ ਸੀ।
ਨੀਲਮ ਸਿਵਲ ਸੇਵਾਵਾਂ ਪ੍ਰੀਖਿਆ ਦੀ ਕਰ ਰਹੀ ਸੀ ਤਿਆਰੀ
ਨੀਲਮ ਹਿਸਾਰ ਦੇ ਰਾਮਪੁਰਾ ਮੁਹੱਲੇ ‘ਚ ਸਥਿਤ ਸ਼੍ਰੀ ਬਾਲਾਜੀ ਗਰਲਜ਼ ਪੀਜੀ ‘ਚ ਰਹਿੰਦੀ ਸੀ। ਪੀਜੀ ‘ਚ ਰਹਿ ਕੇ ਉਹ ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ।
ਪੀਜੀ ਰੂਮ ‘ਚ ਉਸ ਦੇ ਨਾਲ ਰਹਿ ਰਹੀ ਲੜਕੀ ਨੇ ਦੱਸਿਆ ਕਿ ਉਹ ਕਰੀਬ ਪੰਜ ਦਿਨ ਪਹਿਲਾਂ ਇੱਥੋਂ ਚਲੀ ਗਈ ਸੀ ਤੇ 16 ਦਸੰਬਰ ਨੂੰ ਵਾਪਸ ਆਉਣ ਦੀ ਗੱਲ ਕਹੀ ਸੀ। ਪਰ ਪੀਜੀ ਅਪਰੇਟਰ ਦਾ ਕਹਿਣਾ ਹੈ ਕਿ 25 ਨਵੰਬਰ ਨੂੰ ਨੀਲਮ ਆਪਣਾ ਸਾਮਾਨ ਲੈ ਕੇ ਪੀਜੀ ਤੋਂ ਚਲੀ ਗਈ ਸੀ। ਉਸ ਤੋਂ ਬਾਅਦ ਵਾਪਸ ਨਹੀਂ ਆਈ। ਉਹ ਸਾਰਾ ਦਿਨ ਆਪਣੀਆਂ ਤਿਆਰੀਆਂ ‘ਚ ਰੁੱਝੀ ਰਹਿੰਦੀ ਸੀ। ਉਹ ਪੀਜੀ ਤੋਂ ਬਾਹਰ ਵੀ ਨਹੀਂ ਆਉਂਦੀ ਸੀ।


