ਪੱਤਰ ਪੇ੍ਰਰਕ, ਦੋਰਾਹਾ : ਸੜਕ ਹਾਦਸੇ ‘ਚ ਜ਼ਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪਾਇਲ ਪੁਲਿਸ ਵੱਲੋਂ ਰਾਮ ਨਰੇਸ਼ ਪੁੱਤਰ ਮੁਦਈ ਲਾਲ, ਵਾਸੀ ਯੂਪੀ ਹਾਲ ਵਾਸੀ ਦੋਰਾਹਾ ਦੇ ਬਿਆਨਾਂ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਰਾਮ ਨਰੇਸ਼ ਨੇ ਦੱਸਿਆ ਉਸ ਦਾ ਲੜਕਾ ਸ਼ਿਆਮੂ ਬੀਤੇ ਦਿਨ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਦੋਸਤ ਨਿਵਾਸ ਨਾਲ ਰਾੜਾ ਸਾਹਿਬ ਮੱਥਾ ਟੇਕਣ ਗਏ ਸੀ ਜਦੋਂ ਉਹ ਵਾਪਸ ਆ ਰਹੇ ਸੀ ਤਾਂ ਪੈਟਰੋਲ ਪੰਪ ਰਾੜਾ ਸਾਹਿਬ ਤੋਂ ਥੋੜਾ ਅੱਗੇ ਲੰਘੇ ਤਾਂ ਉਸ ਦੇ ਲੜਕੇ ਦੇ ਮੋਟਰ ਸਾਈਕਲ ਨੂੰ ਸ਼ਿਆਮੂ ਪਿੱਛੋਂ ਆ ਰਹੇ ਇਕ ਮੋਟਰ ਸਾਈਕਲ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦਾ ਲੜਕਾ ਤੇ ਉਸ ਦਾ ਦੋਸਤ ਸੜਕ ‘ਤੇ ਡਿੱਗ ਪਏ ਤੇ ਉਕਤ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ।

ਹਾਦਸੇ ‘ਚ ਸ਼ਿਆਮੁ ਦੇ ਸਿਰ ‘ਚ ਕਾਫੀ ਸੱਟ ਲੱਗੀ ਤੇ ਉਸ ਦੇ ਦੋਸਤ ਦੇ ਵੀ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਪਾਇਲ ਦਾਖਲ ਕਰਾਇਆ, ਜਿੱਥੇ ਸਿਵਲ ਦੋਨਾ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਲੁਧਿਆਣਾ ਵਿਖੇ ਸ਼ਿਆਮੂ ਦੀ ਮੌਤ ਹੋ ਗਈ ਤੇ ਦੂਸਰਾ ਲੜਕਾ ਨਿਵਾਸ ਜੇਰੇ ਇਲਾਜ ਹੈ।