ਪੱਤਰ ਪੇ੍ਰਰਕ, ਅੰਮਿ੍ਤਸਰ : ਇੰਡੀਆ ਗੇਟ ਜੀਟੀ ਛੇਹਰਟਾ ਵਿਖੇ ਸੜਕ ਹਾਦਸੇ ਦੌਰਾਨ ਇਕ ਗਊ ਦੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਬੀਤੀ ਦੇਰ ਰਾਤ ਸਮਾਜ ਸੇਵੀ ਰਵੀ ਪ੍ਰਕਾਸ਼ ਆਸ਼ੂ ਨੇ ਰਾਸ਼ਟਰੀ ਗਊ ਸੁਰੱਖਿਆ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਡਾ. ਰੋਹਨ ਮਹਿਰਾ ਨੂੰ ਜਾਣਕਾਰੀ ਦਿੱਤੀ ਕਿ ਇੰਡੀਆ ਗੇਟ ਛੇਹਰਟਾ ਨੇੜੇ ਇਕ ਗਊ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਦੋਂ ਟੀਮ ਮੌਕੇ ‘ਤੇ ਪਹੁੰਚੀ ਤਾਂ ਦੇਖਿਆ ਕਿ ਗਊ ਮਾਤਾ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਸ ਸਮੇਂ ਬਹੁਤ ਦੇਰ ਰਾਤ ਹੋ ਚੁੱਕੀ ਸੀ ਅਤੇ ਕੋਈ ਸਰਕਾਰੀ ਸਹੂਲਤ ਨਾ ਮਿਲਣ ‘ਤੇ ਗਊ ਮਾਤਾ ਨੂੰ ਸੜਕ ‘ਚੋਂ ਚੁੱਕ ਕੇ ਸਾਈਡ ‘ਤੇ ਲਿਜਾਇਆ ਗਿਆ ਤਾਂ ਜੋ ਕੋਈ ਹੋਰ ਵੱਡਾ ਹਾਦਸਾ ਨਾ ਵਾਪਰ ਸਕੇ। ਡਾਕਟਰ ਰੋਹਨ ਮਹਿਰਾ ਵੱਲੋਂ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਨਾਂ੍ਹ ਨੇ ਗਊ ਮਾਤਾ ਦੀ ਮਿ੍ਤਕ ਦੇਹ ਨੂੰ ਚੁੱਕ ਨੇ ਸੜਕ ਤੋਂ ਪਾਸੇ ਕਰਵਾਇਆ। ਡਾ. ਰੋਹਨ ਮਹਿਰਾ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਨਾਲ ਵਾਪਰ ਰਹੇ ਹਾਦਸਿਆਂ ਤੋਂ ਬਚਣ ਦਾ ਇਕੋ-ਇਕ ਤਰੀਕਾ ਹੈ ਕਿ ਸਰਕਾਰ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਜਲਦੀ ਤੋਂ ਜਲਦੀ ਸੜਕਾਂ ਤੋਂ ਚੁੱਕ ਕੇ ਸੁਰੱਖਿਅਤ ਗਊਸ਼ਾਲਾ ਵਿਚ ਭੇਜੇ। ਨਿਗਮ ਦੀ ਨਵੀਂ ਗਊਸ਼ਾਲਾ ਜਲਦੀ ਚਾਲੂ ਕੀਤੀ ਜਾਵੇ ਤਾਂ ਜੋ ਇਨਾਂ੍ਹ ਬੇਸਹਾਰਾ ਪਸ਼ੂਆਂ ਨੂੰ ਰਹਿਣ ਲਈ ਥਾਂ ਮਿਲ ਸਕੇ। ਇਸ ਮੌਕੇ ਫੈਡਰੇਸ਼ਨ ਦੇ ਅਜੈ ਸ਼ਿਗਰੀ, ਪੰਕਜ ਕੇਸ਼ਵ, ਰਿੰਕੂ ਕੁਮਾਰ ਆਦਿ ਹਾਜ਼ਰ ਸਨ।