Ad-Time-For-Vacation.png

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਸਰੀ ਦੀਆਂ ਸੰਗਤਾਂ ਨੂੰ ਵਧਾਈ

ਦਿੱਲੀ:ਭਾਈ ਹਰਦੀਪ ਸਿੰਘ ਨਿੱਝਰ ਜਿਨਾਂ ਨੂੰ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ- ਡੈਲਟਾ ਦਾ ਮੁੱਖ ਸੇਵਾਦਾਰ ਅਤੇ ਸਮੂੰਹ ਕਮੇਟੀ ਜਿਸਨੂੰ ਸਰੀ ਦੀਆਂ ਸੰਗਤਾਂ ਨੇ ਸਰਬ ਸੰਮਤੀ ਨਾਲ ਚੁਣਿਆ ਹੈ,ਉਸ ਸਬੰਧੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਸਭ ਸੰਗਤਾਂ ਨੂੰ ਵਧਾਈ ਦਿੱਤੀ ਹੈ।ਉਨਾ ਕਿਹਾ ਕਿ ਭਾਈ ਹਰਦੀਪ ਸਿੰਘ ਪੰਥ ਦਰਦੀ ਸ਼ਖਸ਼ੀਅਤ ਹਨ ਜੋ ਕਿ ਹਮੇਸ਼ਾਂ ਹੀ ਪੰਥ ਦੀ ਚੜ੍ਹਦੀ ਕਲਾ ਸੋਚਦੇ ਹਨ।
ਉਨ੍ਹਾਂ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਨਿਯੁੱਕਤੀ ਦੋ ਪੱਖਾਂ ਤੋਂ ਮਹੱਤਵ ਪੂਰਣ ਹੈ।ਪਹਿਲਾ ਕਿ ਸਿੱਖ ਸਿਧਾਂਤ ਵੀ ਵੋਟਿੰਗ ਦੀ ਬਜ਼ਾਏ ਨਿਯੁਕਤੀ ਕਰਨ ਦਾ ਹੈ।ਵੋਟ ਸਿਸਟਮ ਰਾਹੀਂਂ ਧੜੇਬੰਦੀ ਦੇ ਵਿਖਾਵੇ ਦੀ ਬਜ਼ਾਏ ਸਰਬ-ਸਮਤੀ ਨਾਲ ਨਿਯੁਕਤੀ ਕਰਨੀ ਸ਼ੁੁਭ ਸੰਕੇਤ ਹੈ।
ਦੂਜਾ ਇਹ ਨਿਯੁਕਤੀ ਇਸ ਲਈ ਵੀ ਮਹੱਤਵ ਪੂਰਨ ਹੈ ਕਿ ਭਾਰਤ ਦੀ ਜ਼ਾਲਮ ਹਕੂਮਤ ਨੇ ਪਿਛਲੇ ਪਿਛਲੇ ਕਾਫੀ ਸਮੇਂ ਤੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਵਿਰੁੱਧ ਤੱਥ ਹੀਣ ਚੀਕ ਚਿਹਾੜਾ ਪਾਇਆ ਹੋਇਆ ਹੈ ਅਤੇ ਇਨ੍ਹਾਂ ਵਿਰੁੱਧ ਕੈਨੇਡਾ ਦੀ ਸਰਕਾਰ ਤੋਂ ਕਾਰਵਾਈ ਕਰਵਾਉਣ ਲਈ ਝੂਠੀਆਂ ਮਨਘੜਤ ਰਿਪੋਰਟਾਂ ਦਿੱਤੀਆਂ ਹਨ। ਅਜਿਹੀ ਹਾਲਤ ਵਿੱਚ ਸਿੱਖ ਸੰਗਤਾਂ ਵੱਲੋਂ ਭਾਈ ਹਰਦੀਪ ਸਿੰਘ ਨੂੰ ਸਰਬ ਸੰਮਤੀ ਨਾਲ ਕਮੇਟੀ ਦਾ ਮੁੱਖ ਸੇਵਾਦਾਰ ਚੁਣਨਾ ਵੀ ਬਹੁੱਤ ਮਹੱਤਵ ਰੱਖਦਾ ਹੈ।ਇਸਦਾ ਇਹ ਸਨੇਹਾ ਜਾਂਦਾ ਹੈ ਕਿ ਸਮੁੱਚੀ ਸਿੱਖ ਸੰਗਤ ਭਾਈ ਹਰਦੀਪ ਸਿੰਘ ਅਤੇ ਉਨਾ ਗੁਰਸਿੱਖਾ ਨਾਲ ਹੈ ਜਿਨਾ ਨੂੰ ਭਾਰਤੀ ਹਕੂਮਤ ਅਤਿਵਾਦੀ ਕਹਿਣਾ ਚਹੁੰਦੀ ਹੈ।ਭਾਈ ਹਰਦੀਪ ਸਿੰਘ ਨਿੱਝਰ ਨੂੰ ਅਤੇ ਕੈਨੇਡਾ ਦੀ ਸਮੂੰਹ ਸੰਗਤ ਨੂੰ ਵਧਾਈ ਦਿੰਦਾ ਹੋਇਆ ਮੈਂ ਦੁਨੀਆਂ ਭਰ ਦੀਆਂ ਗੁਰਦਵਾਰਾ ਕਮੇਟੀਆਂ ਦੇ ਮੈਂਬਰ ਸਹਿਬਾਨ ਸਰਬ ਸੰਮਤੀ ਨਾਲ ਚੁਣੇਂ ਜਾਣ ਦੀ ਰਵਾਇਤ ਅਰੰਭ ਕੀਤੇ ਜਾਣ ਦੀ ਉਮੀਦ ਕਰਦਾਂ ਹਾਂ।ਵੱਲੋਂ:- ਗੁਰੂ ਖਾਲਸਾ ਪੰਥ ਦਾ ਸੇਵਾਦਾਰ ਜਗਤਾਰ ਸਿੰਘ ਹਵਾਰਾ ਨਜ਼ਰਬੰਦ ਤਿਹਾੜ ਜੇਲ (ਨਵੀਂ ਦਿੱਲੀ)

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.