ਸਰਵਣ ਸਿੰਘ ਭੰਗਲਾਂ, ਸਮਰਾਲਾ : ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਵਿਖੇ ਅਥਲੈਟਿਕਸ ਮੀਟ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ। ਸਕੂਲ ਦੀ ਪਿੰ੍ਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਇਸ ਮੁਕਾਬਲੇ ਦੇ ਮੁੱਖ ਮਹਿਮਾਨ ਇੰਟਰਨੈਸ਼ਨਲ ਖਿਡਾਰੀ ਪੈਰਾਸ਼ੂਟਰ ਦੀਪਕ ਸੈਣੀ, ਨੈਸ਼ਨਲ ਖਿਡਾਰੀ ਸ਼ੂਟਿੰਗ ਰੇਂਜ ਰਿਧੀ ਸੈਣੀ, ਸਾਬਕਾ ਵਿਧਾਇਕ ਅਮਰੀਕ ਸਿੰਘ ਿਢੱਲੋਂ ਤੇ ਕਰਨਵੀਰ ਸਿੰਘ ਿਢੱਲੋਂ ਸਨ। ਸਾਰੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਖੇਡਾਂ ਦੀ ਮਸ਼ਾਲ ਜਗਾ ਕੇ ਖਿਡਾਰੀਆਂ ਦੇ ਸਪੁਰਦ ਕੀਤੀ ਗਈ।
ਮਹਿਮਾਨਾਂ ਦੇ ਸਵਾਗਤ ‘ਚ ਵਿਦਿਆਰਥੀਆਂ ਵੱਲੋਂ ਅਥਲੈਟਿਕ ਡਾਂਸ ਪੇਸ਼ ਕਰਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ, ਜਿਸ ‘ਚ 50 ਮੀਟਰ ਦੌੜ, 50 ਮੀਟਰ ਹਰਡਲ ਦੌੜ, 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, ਸ਼ਾਟਪੁੱਟ, ਡਿਸਕਸ ਥੋ੍, ਲੰਬੀ ਛਾਲ, ਉੱਚੀ ਛਾਲ, ਰਿਲੇਅ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਮੌਕੇ ‘ਤੇ ਸਨਮਾਨਿਤ ਕਰਕੇ ਹੌਂਸਲਾ ਅਫਜਾਈ ਕੀਤੀ ਗਈ।
ਸਕੂਲ ਦੀ ਪਿ੍ਰੰਸੀਪਲ ਡਾ. ਪੂਨਮ ਸ਼ਰਮਾ ਨੇ ਮੈਨੇਜਮੈਂਟ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ‘ਚ ਵੀ ਹਰ ਲੋੜੀਦੀ ਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਤਾਂ ਜੋ ਵਿਦਿਆਰਥੀਆਂ ਦਾ ਸਰਬਪਖੀ ਵਿਕਾਸ ਹੋ ਸਕੇ।


