ਦੀਪਕ ਅਗਨੀਹੋਤਰੀ, ਹੁਸ਼ਿਆਰਪੁਰ : ਹਲਕਾ ਚੱਬੇਵਾਲ ਦੇ ਨਿਯੁਕਤ ਕੋਆਰਡੀਨੇਟਰ ਸੰਦੀਪ ਸਿੰਘ ਸੈਣੀ ਵੱਖ-ਵੱਖ ‘ਆਪ’ ਬਾੜੀਆਂ ਕਲਾਂ ਬਲਾਕ ਦੇ 52 ਪਿੰਡਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ‘ਚ ਹਰ ਹਲਕੇ ਦੇ ਪਾਰਟੀ ਵਲੰਟੀਅਰਾਂ ਦੀ ਮੀਟਿੰਗ ਤੇ ਮੈਪਿੰਗ ਕਰਨ ਨਾਲ ਪਾਰਟੀ ਸੰਗਠਨ ਪਿੰਡ ਤੇ ਵਾਰਡ ਪੱਧਰ ਤਕ ਮਜਬੂਤ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਹਰ ਪੱਧਰ ‘ਤੇ ਲੋਕ ਭਲਾਈ ਕਾਰਜਾਂ ਨਾਲ ਚੋਣ ਵਾਅਦਿਆਂ ਨੂੰ ਅਮਲੀ ਰੂਪ ਦੇ ਕੇ ਪੰਜਾਬ ਨੂੰ ਸਿਹਤਮੰਦ ਤੇ ਖੁਸ਼ਹਾਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵੱਖ ਵੱਖ ਵਿਭਾਗਾਂ ‘ਚ ਨੌਜਵਾਨਾਂ ਨੂੰ ਨੌਕਰੀਆਂ ਦੇ ਕਿ ਬੇਰੁਜ਼ਗਾਰੀ ਨੂੰ ਖਤਮ ਕਰ ਰਹੀ ਹੈ। ਵਲੰਟੀਅਰ ਮੈਪਿੰਗ ਹਰ ਬਲਾਕ ‘ਚ ਵਲੰਟੀਅਰ ਮੀਟਿੰਗਾਂ ‘ਚ ਕੀਤੀ ਜਾਵੇਗੀ।