ਅੰਮ੍ਰਿਤਸਰ (ਜਸਵੰਤ ਸਿੰਘ ਜੱਸ):-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜੂਨ 1984 ਦੌਰਾਨ ਸ਼ਹੀਦ ਹੋਏ ਸਮੂਹ ਸਿੰਘ,ਸਿੰਘਣੀਆਂ,ਬੱਚਿਆਂ,ਬਜ਼ੁਰਗਾਂ ਦੀ ਯਾਦ ਨੂੰ ਸਮਰਪਿਤ ਮਨਾਏ ਗਏ 33 ਵੇਂ ਸ਼ਹੀਦੀ ਸਮਾਗਮ ਮੌਕੇ ‘ਸਿੱਖ ਪ੍ਰਭੂਸੱਤਾ ਮਾਰਚ’ ਕੱਢਿਆ ਗਿਆ।ਇਸ ਮਾਰਚ ਦੀ ਆਰੰਭਤਾ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਤੋਂ ਹੋਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਪੁੱਜ ਕੇ ਇਹ ਮਾਰਚ ਸਮਾਪਤ ਹੋਇਆ।ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਅਜ਼ਾਦੀ ਲਈ ਪੂਰੇ ਅਮਨ ਸ਼ਾਂਤੀ ਨਾਲ ਆਪਣਾ ਸੰਘਰਸ਼ ਨਿਰੰਤਰ ਜਾਰੀ ਰੱਖਾਂਗੇ।ਸਿੱਖ ਪ੍ਰਭੂਸੱਤਾ ਮਾਰਚ ਦੌਰਾਨ ਫੈਡਰੇਸ਼ਨ ਦੇ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਤੇ ਫੈਡਰੇਸ਼ਨ ਦੇ ਲੋਗੋ ਵਾਲੀਆਂ ਟੀ ਸ਼ਰਟਾਂ ਪਹਿਨਈਆਂ ਹੋਈਆਂ ਸਨ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਰਚ ਦੇ ਪੁੱਜਣ ‘ਤੇ ਅਰਦਾਸ ਕੀਤੀ ਗਈ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ,ਜਰਨਲ ਸ਼ੁਬੇਗ ਸਿੰਘ,ਬਾਬਾ ਠਾਹਰਾ ਸਿੰਘ,ਸਮੇਤ ਸ਼ਹੀਦ ਹੋਏ ਹੋਰ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਡਾ: ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ, ਪਰਮਿੰਦਰ ਸਿੰਘ ਢੀਂਗਰਾ,ਗਗਨਦੀਪ ਸਿੰਘ ਰਿਆੜ,ਸੁਖਵਿੰਦਰ ਸਿੰਘ ਦੀਨਾ ਨਗਰ,ਪ੍ਰਭਜੋਤ ਸਿੰਘ ਫਰੀਦਕੋਟ,ਬਲਬੀਰ ਸਿੰਘ ਫੁਗਲਾਣਾ, ਜਗਰੂਪ ਸਿੰਘ ਚੀਮਾ,ਬੀਬੀ ਮਨਦੀਪ ਕੌਰ ਸੰਧੂ,ਸਰਪੰਚ ਲਖਵਿੰਦਰ ਸਿੰਘ ਅਰਾਈਆਂ ਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ,ਦੇਵਿੰਦਰ ਸਿੰਘ ਚੂਰੀਆਂ ਸਮੇਤ ਹੋਰ ਫੈਡੇਰੇਸ਼ਨ ਮੈਂਬਰ ਹਾਜ਼ਰ ਸਨ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


