ਸਿਆਟਲ:-( ਅਵਤਾਰ ਸਿੰਘ ਆਦਮਪੁਰੀ) ਸੋਮਵਾਰ 6 ਜੂਨ 2016 ਨੂੰ ਸ਼ਹੀਦ ਭਾੲੀ ਦਿਲਾਵਰ ਸਿੰਘ ਦੇ ਮਾਤਾ ਸੁਰਜੀਤ ਕੌਰ ਜੀ ਗੁਰਦੁਆਰਾ ਸਿੰਘ ਸਭਾ ਰੈਂਟਨ (ਸਿਆਟਲ) ਯੂ ਐਸ ੲੇ ਵਿਖੇ ਨਤਮਸਤਕ ਹੋੲੇ। ਭਾਵੇਂ ਕਿ ਆਪਣੇ ਰੁਝੇਵਿਆਂ ਵਿਚੋਂ ਬਹੁਤ ਸੀਮਤ ਸਮੇਂ ਲੲੀ ੲੇਥੇ ਰੁਕੇ ਪਰ ਫਿਰ ਵੀ ਜਿਹੜੀਆਂ ਸੰਗਤਾਂ ਨੂੰ ਪਤਾ ਲੱਗਾ ੳੁਹ ੳੁਮਡ ਕੇ ਚਾਓ ਤੇ ੳੁਮਾਓ ਨਾਲ ਬੀਬੀ ਜੀ ਦੇ ਦਰਸ਼ਣਾਂ ਨੂੰ ਪਹੁੰਚ ਗੲੇ। ੲਿਸ ਮੌਕੇ ੳੁਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਨਿਵਾਜਿਆ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾੲੀ ਹਰਮਿੰਦਰ ਸਿੰਘ ਹੁਰਾਂ ਨੇ ਮਾਤਾ ਜੀ ਨੂੰ ਜੀ ਆੲਿਆਂ ਕਹਿੰਦੇ ਹੋੲੇ ਭਾੲੀ ਦਿਲਾਵਰ ਸਿੰਘ ਜੀ ਦੀ ਅਨਮੋਲ ਸ਼ਹਾਦਤ ਦੀ ਸ਼ਲਾਘਾ ਕਰਦਿਆਂ ਬੇਸ਼ਕੀਮਤੀ ਸ਼ਬਦਾਂ ਵਿਚ ਭਾਵੁਕ ਲਹਿਜੇ ਵਿੱਚ ਕਿਹਾ ਕਿ ‘ ਕੌਮ ਭਾੲੀ ਸਾਹਿਬ ਦੀ ਸ਼ਹੀਦੀ ਅਤੇ ਤੁਹਾਡੇ ਪ੍ਰੀਵਾਰ ਵਲੋਂ ਪਾੲੇ ਯੋਗਦਾਨ ਦੀ ਹਮੇਸ਼ਾ ਰਿਣੀ ਰਹੇਗੀ ‘। ਯਾਦ ਰਹੇ ਭਾੲੀ ਦਿਲਾਵਰ ਸਿੰਘ ਜੀ ਨੇ ਹਜਾਰਾਂ ਬੇਗੁਨਾਹੇ ਸਿੱਖਾਂ ਦੇ ਕਾਤਲ ੳੁਸ ਸਮੇਂ ਦੇ ਚੀਫ ਮਨਿਸਟਰ ਬੇਅੰਤੇ ਨੂੰ ਆਪਣੇ ਨਾਲ ਬੰਬ ਬੰਨ ਕੇ ਫੀਤਾ ਫੀਤਾ ਕਰ ਕੇ ੳੁੱਡਾ ਦਿੱਤਾ ਸੀ ਅਤੇ ੳੁਸ ਪਾਪੀ ਦੀ ਮੌਤ ਤੋਂ ਬਾਅਦ ਕਤਲੇਆਮ ਨੂੰ ਠੱਲ ਪੲੀ ਸੀ। ਮਾਤਾ ਜੀ ਦੀ ਸਿਆਟਲ ਫੇਰੀ ਭਾੲੀ ਤਜਿੰਦਰ ਸਿੰਘ (ਰਾਣਾ) ਦੀ ਬਦੌਲਤ ਨੇਪਰੇ ਚੜ੍ਹੀ।..
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


