ਸਿਆਟਲ,(ਹਰਮਨਪ੍ਰੀਤ ਸਿੰਘ)-ਬੀਤੇ ਦਿਨੀਂ ਸਿਆਟਲ ਵਿਖੇ ਸਿੱਖ ਟੈਕਸੀ ਡਰਾਈਵਰ ‘ਤੇ ਨਸਲੀ ਹਮਲਾ ਅਤੇ ਗੈਸ ਸਟੇਸ਼ਨ ‘ਤੇ ਇਕ ਗੋਰੇ ਵਲੋਂ ਹਮਲਾ ਕਰਕੇ ਉੱਥੇ ਕੰਮ ਕਰਨ ਵਾਲੇ ਕਾਮੇ ਨੂੰ ਨਸਲੀ ਗਾਲਾਂ ਤੇ ‘ਸਾਡੇ ਮੁਲਕ ਤੋਂ ਵਾਪਸ ਜਾਓ’ ਦੇ ਨਾਅਰੇ ਵਰਗੀਆਂ ਘਟਨਾਵਾਂ ਬਾਰੇ ਇੱਥੋਂ ਦੇ ਪ੍ਰਸਿੱਧ ਟੀ. ਵੀ. ਨਿਊਜ਼ ਚੈਨਲ ‘ਕਿਗ-5’ ਦੀ ਟੀਮ ਨੇ ਸਾਰੀਆਂ ਘਟਨਾਵਾਂ ਨੂੰ ਵਿਸਥਾਰ ਨਾਲ ਜਾਣਨ ਵਾਸਤੇ ਹਰਮੇਲ ਸਿੰਘ ਬਾਪਲਾ ਦੇ ਗੈਸ ਸਟੇਸ਼ਨ ‘ਤੇ ਸਪੈਸ਼ਲ ਕਵਰੇਜ ਕੀਤੀ ਗਈ। ਕ੍ਰਿਸ ਡੈਨੀਲਸ ਦੀ ਅਗਵਾਈ ‘ਚ ਆਈ ਚੈਨਲ ਦੀ ਟੀਮ ਨੇ ਸਾਰੀ ਘਟਨਾ ਦੀ ਜਾਣਕਾਰੀ ਸ: ਬਾਪਲਾ ਤੋਂ ਲਈ ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ 8 ਦਸੰਬਰ 2017 ਨੂੰ ਦਿਨ ਵੇਲੇ ਇਕ ਗੋਰਾ ਉਨ੍ਹਾਂ ਦੇ ਗੈਸ ਸਟੇਸ਼ਨ ਅੰਦਰ ਸਟੋਰ ‘ਚ ਆ ਕੇ ਕੰਮ ਕਰਦੇ ਲੜਕੇ ਦੀਪ ਇੰਦਰ ਨੂੰ ਗਾਲਾਂ ਕੱਢਣ ਲੱਗਾ ਤੇ ਸਟੋਰ ਦਾ ਸਾਮਾਨ ਸੁੱਟਣ ਲੱਗਾ। ਫਿਰ ਬਾਹਰ ਆ ਕੇ ਉਸ ਨੇ ਕਾਰਾਂ ਨੂੰ ਭੰਨਣਾ ਸ਼ੁਰੂ ਕਰ ਦਿੱਤਾ। ਏਨੇ ਨੂੰ ਉਸ ਗੋਰੇ ਨੇ ਦੀਪ ਇੰਦਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਏਨੇ ਨੂੰ ਪੁਲਿਸ ਆ ਗਈ ਤੇ ਉਸ ਹਮਲਾਵਰ ਨੂੰ ਕਾਬੂ ਕਰ ਕੇ ਲੈ ਗਈ। ਇਸੇ ਤਰ੍ਹਾਂ 16 ਦਸੰਬਰ 2017 ਨੂੰ ਸਿੱਖ ਟੈਕਸੀ ਡਰਾਈਵਰ ਸਵਰਨ ਸਿੰਘ ‘ਤੇ ਵੀ ਇਕ ਗੋਰੇ ਨੇ ਹਮਲਾ ਕਰ ਦਿੱਤਾ ਸੀ ਤੇ ਉਸ ਨੂੰ ਫੱਟੜ ਕਰ ਦਿੱਤਾ ਸੀ। ਸਵਰਨ ਸਿੰਘ ਨੇ ਵੀ ਆਪਣੀ ਸਾਰੀ ਘਟਨਾ ਟੀ. ਵੀ. ਚੈਨਲ ‘ਤੇ ਦੱਸੀ ਤੇ ਨਾਲ ਹੀ ਦੱਸਿਆ ਕਿ ਇਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ, ਪਰ ਇਸ ਘਟਨਾ ਦੀ ਪੁਲਿਸ ਨੇ ਅਜੇ ਤੱਕ ਉਸ ਨੂੰ ਪੁਲਿਸ ਰਿਪੋਰਟ ਨਹੀਂ ਦਿੱਤੀ। ਪੰਜਾਬੀ ਭਾਈਚਾਰੇ ਦਾ ਪੱਖ ਅਵਤਾਰ ਸਿੰਘ ਆਦਮਪੁਰੀ ਸਕੱਤਰ ਗੁਰਦੁਆਰਾ ਸਿੰਘ ਸਭਾ ਰੈਂਟਨ ਨੇ ਚੈਨਲ ‘ਤੇ ਰੱਖਿਆ।ਉਨ੍ਹਾਂ ਕਿਹਾ ਕਿ ਸਿੱਖ ਬਹੁਤ ਹੀ ਸ਼ਾਂਤੀ ਰੱਖਣ ਵਾਲੀ ਕੌਮ ਹੈ, ਪਰ ਇਸ ‘ਤੇ ਨਸਲੀ ਹਮਲੇ ਹੋਣੇ ਮੰਦਭਾਗੀ ਤੇ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਾਂ ‘ਤੇ ਹੁੰਦੇ ਨਿੱਤ ਨਸਲੀ ਹਮਲਿਆਂ ਨੂੰ ਰੋਕਣ ਲਈ ਖ਼ਾਸ ਉਪਰਾਲੇ ਕਰੇ। ਚੈਨਲ ਟੀਮ ਨੂੰ ਇੱਥੇ ਬੁਲਾ ਕੇ ਕਵਰੇਜ ਕਰਵਾਉਣ ‘ਚ ‘ਯੂਨਾਈਟਡ ਸਿੱਖ’ ਦੇ ਆਗੂਆਂ ਦੀ ਵਿਸ਼ੇਸ਼ ਭੂਮਿਕਾ ਰਹੀ। ਅੱਜ ਇੱਥੇ ਪੰਜਾਬੀ ਭਾਈਚਾਰੇ ਦੀਆਂ ਕੁਝ ਵਿਸ਼ੇਸ਼ ਸ਼ਖ਼ਸੀਅਤਾਂ ਮੌਜੂਦ ਸਨ ਜਿਨ੍ਹਾਂ ‘ਚ ਹਰਿੰਦਰ ਸਿੰਘ ਬਾਪਲਾ ਤੇ ਸੁਖਵੀਰ ਸਿੰਘ ਸੰਘਾ ਸ਼ਾਮਿਲ ਸਨ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ



