ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸ਼ਹੀਦ ਬਾਬਾ ਦੀਪ ਸਿੰਘ ਵੇਟ ਲਿਫਟਿੰਗ ਸਪੋਰਟਸ ਕਲੱਬ ਬੜਾ ਪਿੰਡ ਦੇ ਪ੍ਰਧਾਨ ਚੂਹੜ ਸਿੰਘ ਦਾ ਸਿਆਟਲ ਪਹੁੰਚਣ ‘ਤੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਤੇ ਸਨੇਹੀਆਂ ਨੇ ਨਿੱਘਾ ਸਵਾਗਤ ਤੇ ਸਨਮਾਨਿਤ ਕੀਤਾ। ਇਸ ਮੌਕੇ ਦਰਸ਼ਨ ਸਿੰਘ ਬੜਾ ਪਿੰਡ, ਹਰਪ੍ਰੀਤ ਸਿੰਘ ਲਾਡੀ, ਸ਼ਰਨਜੀਤ ਸਿੰਘ ਸਿੰਗਲਾਨੀ ਨੇ ਦੱਸਿਆ ਕਿ ਚੂਹੜ ਸਿੰਘ ਨੇ ਬੜਾ ਪਿੰਡ ‘ਚੋਂ ਵੇਟ ਲਿਫਟਿੰਗ ਵਿਚ ਉਲੰਪੀਅਨ ਸੰਦੀਪ ਕੁਮਾਰ ਤੋਂ ਇਲਾਵਾ ਕਾਮਲ ਵੈਲਥ ਤੇ ਨੈਸ਼ਨਲ ਪੱਧਰ ਦੇ ਕਈ ਖਿਡਾਰੀ ਤਿਆਰ ਕਰ ਕੇ ਸ਼ਲਾਘਾਯੋਗ ਕੰਮ ਕੀਤੇ ਹਨ। ਇਸ ਮੌਕੇ ਵੈਨਕੂਵਰ ਸਰੀ ਤੋਂ ਰਘਬੀਰ ਸਿੰਘ ਵੇਟ ਲਿਫਟਿੰਗ ਕੋਚ, ਜੋਗਿੰਦਰ ਤੇ ਸੁਰਿੰਦਰ ਸਿੰਘ ਦਾ ਵੀ ਨਿੱਘਾ ਸਵਾਗਤ ਕੀਤਾ ਗਿਆ। ਪਰਮਿੰਦਰ ਸਿੰਘ ਭੱਟੀ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਖਿਡਾਰੀ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਸੋਹਲ, ਸਰਪ੍ਰਸਤ ਦਇਆਬੀਰ ਸਿੰਘ, ਪਿੰਟੂ ਬਾਠ, ਭਿੰਦਾ ਹੁੰਦਲ, ਅੰਮ੍ਰਿਤਪਾਲ ਸਿੰਘ ਸਹੋਤਾ, ਉਂਕਾਰ ਭੰਡਾਲ ਤੇ ਸੇਮਾ ਵਿਰਕ ਸਮੇਤ ਕਈ ਮਾਣਮੱਤੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਨੈਸ਼ਨਲ ਚੈਂਪੀਅਨ ਚੂਹੜ ਸਿੰਘ ਦਾ ਸਵਾਗਤ ਕੀਤਾ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


