Ad-Time-For-Vacation.png

ਸਾਫ਼ ਹੋ ਗਿਆ ਹੈ, ਨਸ਼ਿਆਂ ਰਾਹੀਂ ਹੋਈ ਤਬਾਹੀ ਦਾ ਜ਼ੁੰਮੇਵਾਰ ਕੌਣ

ਜਸਪਾਲ ਸਿੰਘ ਹੇਰਾਂ

ਪੰਜਾਬ ਦੀ ਤਬਾਹੀ ਦਾ ਇੱਕ ਵੱਡਾ ਭੇਦ ਨੰਗਾ ਹੋਇਆ ਹੈ ,ਪ੍ਰੰਤੂ ਅਫ਼ਸੋਸ ਹੈ ਕਿ ਪੰਜਾਬ ਦੇ ਲੋਕਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ। ਇਸ ਖ਼ਤਰਨਾਕ ਭੇਦ ਨੂੰ ਵੱਡੇ ਪੁਲਿਸ ਅਫ਼ਸਰਾਂ ਦੀ ਖ਼ਾਨਾਜੰਗੀ ਦੇ ਬਹਾਨੇ ਖ਼ੁਰਦ-ਬੁਰਦ ਵੀ ਕੀਤਾ ਜਾ ਸਕਦਾ ਹੈ। ਵੱਡੇ ਪੁਲਿਸ ਅਫ਼ਸਰਾਂ ਨੇ ਇਹ ਤਾਂ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਨੂੰ ਨਸ਼ਿਆਂ ਰਾਹੀਂ ਤਬਾਹ ਕਰਨ,ਪੰਜਾਬ ਦੀ ਜੁਆਨੀ ਨੂੰ ਬਰਬਾਦ ਕਰਨ ਲਈ, ਨਸ਼ਿਆਂ ਦੀ ਸੁਨਾਮੀ ਵੱਡੇ ਘਰਾਂ ਵੱਲੋਂ ਹੀ ਵਗਾਈ ਗਈ ਸੀ। ਵੱਡੇ ਘਰਾਂ ਪਿੱਛੇ ਖ਼ੁਫੀਆ ਏਜੰਸੀਆਂ ਤੇ ਖ਼ੁਫੀਆ ਏਜੰਸੀਆਂ ਪਿੱਛੇ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਖੜੇ ਹਨ। ਹਾਕਮ ਚਾਹੇ ‘ਬਾਦਲ ਕੇ’ ਜਾਂ ‘ਹੁਣ ਕੈਪਟਨ ਕੇ’ ਰਹੇ, ਨਸ਼ਾ ਮਾਫ਼ੀਆ ਦੀ ਸਰਪ੍ਰਸਤੀ ਹੁੰਦੀ ਰਹੀ ਹੈ। ਵੱਡੇ ਪੁਲਿਸ ਅਫ਼ਸਰ ਵੀ ਜਿਵੇਂ ਕਦੇ ਪੰਜਾਬ ਦੀ ਜੁਆਨੀ ਦਾ ਘਾਣ, ਝੂਠੇ ਪੁਲਿਸ ਮੁਕਾਬਲ਼ਿਆਂ ‘ਚ ਇਨਾਂ ਵੱਡੇ ਘਰਾਂ ਦੀ ਪੁਸ਼ਤਪਨਾਹੀ ‘ਚ ਕਰਦੇ ਰਹੇ ਸਨ, ਹੁਣ ਨਸ਼ਿਆਂ ਦੀ ਸੁਨਾਮੀ ਰਾਹੀਂ ਕਰਦੇ ਰਹੇ ਹਨ ਅਤੇ ਕਰ ਰਹੇ ਹਨ। ਡੀ.ਜੀ.ਪੀ ਚਟੋਪਾਧਿਆਏ ਵੱਲੋਂ ਹਾਈਕੋਰਟ ਨੂੰ ਦਿੱਤੇ ਹਲਫ਼ੀਆ ਬਿਆਨ ‘ਚ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਪੰਜਾਬ ਪੁਲਿਸ ਦਾ ਸਿਖ਼ਰਲਾ ਡੰਡਾ, ਇਸ ਲਈ ਸਭ ਤੋਂ ਵੱਧ ਸਹਾਈ ਹੁੰਦਾ ਹੈ। ਹੁਣ ਜਦੋਂ ਪੰਜਾਬ ਪੁਲਿਸ ‘ਚ ਖੇਡੀ ਜਾ ਰਹੀ ਮੌਤ ਦੀ ਇਸ ਕਾਲ਼ੀ ਖੇਡ ਦਾ ਪਰਦਾਫ਼ਾਸ਼ ਹੋ ਚੁੱਕਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਹਾਕਮ ਰਹੀਆਂ ਜਾਂ ਹੈਗੀਆਂ ਤੇ ਵੱਡੀ ਪੁਿਲਸ ਅਫ਼ਸਰਸ਼ਾਹੀ ਤੋਂ ਉਨਾਂ ਜੁਆਨ ਮੌਤਾਂ ਦਾ ਹਿਸਾਬ ਤਾਂ ਮੰਗਣਾ ਚਾਹੀਦਾ ਹੈ, ਜਿਹੜੀਆਂ ਨਸ਼ਿਆਂ ਦੇ ਮੂੰਹ ਚਲੀਆਂ ਗਈਆਂ। ਪਿਛਲੇ ਇੱਕ ਦਹਾਕੇ ‘ਚ ਜਿਹੜੇ ਨੌਜਵਾਨ ਮੁੰਡੇ ਨਸ਼ਿਆਂ ਦੀ ਭੇਂਟ ਚੜੇ, ਉਹਨਾਂ ਦੀ ਮੌਤ ਦਾ ਜ਼ੁੰਮੇਵਾਰ ਕੌਣ ਹੈ?

ਹੁਣ ਇਸ ਸੁਆਲ ਦਾ ਜਦੋਂ ਜੁਆਬ ਮਿਲ ਚੁੱਕਾ ਹੈ ,ਉਸ ਸਮੇਂ ਪੰਜਾਬ ਦੇ ਲੋਕਾਂ ਨੂੰ ਇਨਾਂ ਦੋਸ਼ੀ ਧਿਰਾਂ ਨੂੰ ਕਟਹਿਰੇ ਵਿੱਚ ਜ਼ਰੂਰ ਖੜਾ ਕਰਨਾ ਚਾਹੀਦਾ ਹੈ। “ਉੱਤਰ ਕਾਟੋ ਮੈਂ ਚੜਾਂ”ਵਾਲੀਆਂ ਧਿਰਾਂ ਆਪੋ ‘ਚ ਰਲੀਆਂ ਹੋਈਆਂ ਹਨ। ਇੱਕ ਨੇ ਦੂਜੇ ਦੇ ਹਿੱਤਾਂ ਦੀ ਪਹਿਰੇਦਾਰੀ ਕਰਨੀ ਹੀ ਕਰਨੀ ਹੈ। ਇਸ ਕਾਰਨ ਪੰਜਾਬ ‘ਚੋਂ ਨਸ਼ੇ ਦੇ ਸ਼ੂਕਦੇ ਦਰਿਆ ਨੂੰ ਕੋਈ ਤਾਕਤ ਠੱਲ ਨਹੀਂ ਸਕਦੀ। ਹੁਣ ਇਹ ਨਾਂਹ ਹੋਵੇ ਕਿ ਨਸ਼ਿਆਂ ਦੇ ਕਾਲ਼ੇ ਧੰਦੇ ‘ਚ ਲਾਸ਼ਾਂ ਦੇ ਵਪਾਰੀਆਂ ਦੇ ਚਿਹਰੇ ਬੇਨਕਾਬ ਹੋਣ ਤੋਂ ਬਾਅਦ ਵੀ, ਇਸ ਗੰਭੀਰ ਮੁੱਦੇ ਨੂੰ ਮਿੱਟੀ-ਘੱਟੇ ਰੋਲ਼ ਦਿੱਤਾ ਜਾਵੇ। ਅਸੀਂ ਪੰਜਾਬ ਦੇ ਹਿਤੈਸ਼ੀਆਂ, ਹਮਦਰਦਾਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਇਤਿਹਾਸ ਕਿਤੇ ਉਹਨਾਂ ਨੂੰ ਦੂਜੀ ਵਾਰ ਕਟਹਿਰੇ ‘ਚ ਖੜਾ ਨਾ ਕਰ ਦੇਵੇ। ਪਹਿਲਾਂ ਅਸੀਂ ਕੌਮ ਦੇ ਗ਼ਦਾਰਾਂ ਦੀ ਪਛਾਣ ਤੋਂ ਖ਼ਤਾ ਖਾ ਗਏ, ਹੁਣ ਅਸੀਂ ਆਪਣੀ ਜੁਆਨੀ ਨੂੰ ਕਾਤਲਾਂ ਕਟਹਿਰੇ ‘ਚ ਨੰਗਾ ਕਰਨ ਤੋਂ ਫੇਲ ਨਾ ਹੋ ਜਾਈਏ। ਕੌਮ ,ਸਿੱਖ ਕਤਲੇਆਮ ਦੇ ਇਨਸਾਫ਼ ਵਾਂਗੂੰ ਜੁਆਨੀ ਦੇ ਘਾਣ ਦਾ ਇਨਸਾਫ਼ ਲੈਣ ਤੋਂ ਵੀ ਵਾਂਝੀ ਹੀ ਰਹੇ। ਸਾਨੂੰ ਇਹ ਸੱਚ ਸ਼ੀਸ਼ੇ ਵਾਂਗ ਸਾਫ਼ ਵਿਖਾਈ ਦੇਣਾ ਚਾਹੀਦਾ ਹੈ ਕਿ ਪੰਜਾਬ ਦੀ ਜੁਆਨੀ ਦਾ ਘਾਣ ਚਾਹੇ ਝੂਠੇ ਪੁਲਿਸ ਮੁਕਾਬਲਿਆਂ ‘ਚ ਹੋਇਆ ਤੇ ਚਾਹੇ “ਚਿੱਟੇ” ਦੇ ਹਥਿਆਰ ਨਾਲ ਹੋਇਆ ,ਕਾਤਲ ਉਹੀ ਹਨ, ਕੁਝ ਕੁ ਚਿਹਰਿਆਂ ਦੇ ਸਿਰਫ਼ ਮਖ਼ੌਟੇ ਹੀ ਬਦਲੇ ਹੋਏ ਹਨ। ਜਦੋਂ ਤੱਕ ਕੌਮ ਇਨਾਂ ਮਖ਼ੌਟਿਆਂ ਤੋਂ ਪਾਰ ਜਾ ਕੇ ਅੰਦਰ ਗੱਲਵੱਕੜੀ ਪਾਈ ਬੈਠੇ ਚਿਹਰਿਆਂ ਨੂੰ ਕੌਮ ਦੀ ਕਚਹਿਰੀ ਵਿੱਚ ਘੜੀਸ ਕੇ ਨਹੀਂ ਲਿਆਉਂਦੀ ,ਉਦੋਂ ਤੱਕ ਸਾਡੀ ਜੁਆਨੀ ਦਾ ਘਾਣ, ਇੱਕ ਨਹੀਂ ਤਾਂ ਦੂਜੇ ਬਹਾਨੇ ਹੁੰਦਾ ਰਹੇਗਾ।

ਕੌਮ ਦੇ ਦਾਨਿਸ਼ਵਰ ਅੱਗੇ ਆਉਣ, ਉਹਨਾਂ ਦੁਖੀ ਪੀੜਤ ਮਾਪਿਆਂ ਨੂੰ,ਜਿਨਾਂ ਦੇ ਬੁਢਾਪੇ ਦੀ ਡੰਗੋਰੀ ਨੂੰ ਨਸ਼ਿਆਂ  ਨੇ ਤਰੋੜ-ਮਰੋੜ ਸੁੱਟਿਆ ਹੈ , ਇੱਕਠੇ ਕਰ ਕੇ ਇਸ ਮੌਤ ਦੀ ਖੇਡ ਨੂੰ ਬੰਦ ਕਰਾਉਣ ਤੇ ਮੌਤ ਦੇ ਸੁਦਾਗ਼ਰਾਂ ਨੂੰ ਸਜ਼ਾ ਦਵਾਉਣ ਲਈ ਅਤੇ ਉਹਨਾਂ ਦੇ ਗੱਠਜੋੜ ਨੂੰ ਤੋੜਨ ਲਈ ਲੱਕ ਬੰਨਣਾ ਹੀ ਪੈਣਾ ਹੈ। ਅਸੀਂ ਇੱਕ ਵਾਰ ਫਿਰ ਸਪੱਸ਼ਟ ਸ਼ਬਦਾਂ ‘ਚ ਦੁਹਰਾਉਣਾ ਚਾਹੁੰਦੇ ਹਾਂ ਕਿ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੀ ਲੜਾਈ ‘ਚ ਜਦੋਂ ਇਹ ਸਾਫ਼ ਹੋ ਗਿਆ ਹੈ ਕਿ ਧੂੰਆਂ ਵੱਡੇ ਘਰਾਂ ‘ਚੋਂ ਹੀ ਨਿਕਲਦਾ ਰਿਹਾ  ਹੈ ਅਤੇ ਅੱਜ ਵੀ ਨਿਕਲ ਰਿਹਾ ਹੈ ਤਾਂ ਇਸ ਜ਼ਹਿਰੀਲੇ ਧੂੰੲਂੇ ਨੂੰ ਜਿਹੜਾ ਸਾਡੀ ਜੁਆਨੀ ਨੂੰ ਨਿਗ਼ਲ ਰਿਹਾ ਹੈ, ਨੂੰ ਖ਼ਤਮ ਕਰਨ ਲਈ ਇਸ ਸਾਜਿਸ਼ੀ ਖੇਡ ਨੂੰ ਸਮਝਦਿਆਂ, ‘‘ਪੰਜਾਬ ਨੂੰ ਸਿੱਖ ਜੁਆਨੀ ਦੇ ਕਾਤਲਾਂ ਤੋਂ ਮੁਕਤ ਕਰਾਓ ” ਦਾ ਬਿਗ਼ਲ ਵਜਾਉਣਾ ਹੀ ਪੈਣਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.