Ad-Time-For-Vacation.png

 ਸਾਡੇ ਬਾਬੇ ਅਤੇ ਉਨ੍ਹਾਂ ਦੀਆ ਕਥਾਵਾਂ!!!

ਕਾਫੀ ਚਿਰਾਂ ਦੀ ਗੱਲ ਹੈ ਮੇ ‘ਪੰਜਾਬ ਗਾਰਡੀਅਨ ਟਰੰਟੋ’ ਵਿਚ ਇੱਕ ਆਰਟੀਕਲ ਇੱਕ ਸਾਡੇ ਬਾਬੇ ਬਾਰੇ ਲਿਖਿਆ ਤਾਂ ਚੰਗੀ ਹਾਲ-ਦੁਹਾਈ ਮੱਚੀ। ਸ਼ੁਕਰਵਾਰ ਸਾਡੀ ਅਖ਼ਬਾਰ ਨਿਕਲਦੀ ਸੀ ਸਾਰਾ ਹਫਤਾ ਲੋਕ ਹਥੌੜੇ ਵਾਂਗ ਮੇਰੇ ਸਿਰ ਵਿਚ ਵੱਜਦੇ ਰਹੇ। ਸਪੀਕਰ ਫੋਨ ਲਾ ਕੇ ਕਈਆਂ ਜੋੜਿਆਂ-ਜੋੜਿਆਂ ਰਲਕੇ ਮੇਰੇ ਉਪਰ ਗਾਹਲਾਂ ਦਾ ‘ਜੋਤਰਾ’ ਲਾਇਆ। ਯਾਣੀ ਮੀਆਂ ਬੀਵੀ ਨੇ! ਮੈਂ ਹੈਰਾਨ ਇਸ ਗਲੇ ਨਹੀ ਸਾਂ ਕਿ ਇਹ ਲੋਕ ਮੈਨੂੰ ਇਨਾ ‘ਸਤਿਕਾਰ’ ਦੇ ਰਹੇ ਹਨ ਬਲਕਿ ਇਸ ਕਰਕੇ ਸੀ ਕਿ ਇਨ੍ਹਾਂ ਲੋਕਾਂ ਨੂੰ ਓਸ ‘ਬਾਬੇ’ ਦੀ ਚਿੰਤਾ ਹੈ ਜਿਸ ਨੂੰ ਓਸ ਬਾਬਾ ਜੀ ਦੀ ਭੋਰਾ ਚਿੰਤਾ ਨਹੀ ਸੀ ਜਿਸ ਦੇ ਨਾਂ ਤੇ ਉਹ ਢੋਲਕੀਆਂ ਕੁੱਟ ਰਿਹਾ ਸੀ।

ਲੋਕਾਂ ਦੀ ਭਾਸ਼ਾ ਰਲਵੀ-ਮਿਲਵੀਂ ਹੁੰਦੀ ਸੀ ਕਿ ਉਹ ਸਾਡੇ ‘ਬਾਬਾ ਜੀ’ ਸਨ, ਅਸੀਂ ਉਨ੍ਹਾਂ ਨੂੰ ਗੁਰੂਆਂ ਵਾਂਗ ਪੂਜਦੇ ਹਾਂ, ਉਨ੍ਹਾਂ ਹੀ ਸਾਨੂੰ ਗੁਰੂ ਲੜ ਲਾਇਆ, ਉਨ੍ਹਾਂ ਦੀ ਕ੍ਰਿਪਾ ਕਰਕੇ ਹੀ ਅਸੀਂ ਗੁਰੂ ਦੇ ਬਣੇ! ਇੱਕ ਬਜ਼ੁਰਗ ਤਾਂ ਸਿੱਧਾ ਹੀ ਹੋ ਲਿਆ ਪਰ ਜਦ ਉਸ ਦੀਆਂ ਗਾਹਲਾਂ ਦਾ ਟੋਕਰਾ ਖਾਲੀ ਹੋ ਗਿਆ ਤਾਂ ਕਹਿੰਦਾ,

ਭੌਂਕ ਹੁਣ ਤੂੰ ਵੀ ਕੁਝ!! ਮੈਂ ਕਿਹਾ ਬਜ਼ੁਰਗੋ ਸਾਹ ਲੈ ਲਓ ਫਿਰ ਚਲ ਮੈਂ ਵੀ ਦੇਖ ਲੈਂਦਾ ਭੌਂਕ ਕੇ ਜੇ ਗੱਲ ਸਮਝ ਆ ਜਾਏ।

ਪਰ ਮੇਰਾ ਸਵਾਲ ਇਹ ਸੀ ਕਿ ਕਮਲਿਓ ਤੁਸੀਂ ਜਦ ਕਹਿੰਦੇ ਉਂਨ੍ਹਾਂ ਸਾਨੂੰ ਗੁਰੂ ਦੇ ਕੀਤਾ ਪਰ ਗੁਰੂ ਦੇ ਤਾਂ ਤੁਸੀ ਹੋਏ ਹੀ ਨਾਂ ਕਿਉਂਕਿ ਤੁਹਾਡਾ ਸਾਧ ਹੀ ਗੁਰੂ ਦਾ ਨਹੀ ਸੀ ? ਮੇਰੀ ਇਸ ਗੱਲੇ ਉਹ ਸ਼ਟ-ਪਟਾ ਜਾਂਦੇ ਕਿ ਤੂਂੰ ਕਹਿੰਨਾ ਉਹ ਗੁਰੂ ਦੇ ਨਹੀ ਸਨ? ਸਾਰੀ ਉਮਰ ਤਾਂ ਉਨ੍ਹਾਂ ਗੁਰਬਾਣੀ ਦਾ ਪਰਚਾਰ ਕੀਤਾ ਹੋਰ ਗੁਰੂ ਦੇ ਕਿਵੇਂ ਹੋਈਦਾ ਹੈ?

ਮੈਂ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡਾ ਬਾਬਾ ਗੁਰੂ ਦਾ ਨਹੀ ਸੀ ਕਿਉਂਕਿ ਜੋ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਲਿਖਿਆ ਹੈ ਉਹ ਉਸਦੇ ਉਲਟ ਪ੍ਰਚਾਰ ਕਰਦਾ ਰਿਹਾ।

ਉਹ ਕਿਵੇਂ?

ਕਿਉਂਕਿ ਗੁਰੂ ਤਾਂ ਇੱਕ ਦੀ ਗੱਲ ਕਰਦੇ ਪਰ ਸੰਤ ਤੁਹਾਡਾ ਸਭ ਬ੍ਰਹਮੇ ਬਿਸ਼ਨੂ ਦੱਬੀ ਫਿਰਦਾ ਸੀ ਤਾਂ ਉਲਟ ਕਿਵੇਂ ਨਾ ਹੋਇਆ! ਉਹ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਉਨ੍ਹਾਂ ਨੂੰ ਭਗਵਾਨ ਕਹਿ ਕਹਿ ਗੁਰੂ ਕਿਆਂ ਦੀਆਂ ਦੰਦੀਆਂ ਖਰਾਉਂਦਾ ਰਿਹਾ। ਮਸਲਨ ਬ੍ਰਹਮਾ, ਵਿਸ਼ਨੂੰ, ਇੰਦਰ, ਕ੍ਰਿਸ਼ਨ, ਰਾਮ ਆਦਿ। ਇਥੋਂ ਤੱਕ ਕਿ ਹਿੰਦੂ ਦੇ ਅਪਣੇ ਗਰੰਥ ਵੀ ਇਨ੍ਹਾਂ ‘ਭਗਵਾਨਾਂ’ ਦੀ ਅਜਿਹੀ ਜਹੀ-ਤਹੀ ਫੇਰਦੇ ਕਿ ਸੁਣਨ ਵਾਲੇ ਨੂੰ ਸ਼ਰਮ ਆਉਂਦੀ ਪਰ ਇਹ ‘ਬਾਬਾ ਜੀ’ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਹੀ ਸੀ੍ਰ ਗੁਰੂ ਦੀ ਵਿਚਾਰਧਾਰਾ ਦੇ ਉਲਟ ਪ੍ਰਚਾਰ ਕਰਦੇ ਰਹੇ ਤਾਂ ਉਹ ਗੁਰੂ ਦੇ ਕਿਵੇਂ ਹੋਏ?

ਓਨਾਂ ਜੋਰ ਦੁਸ਼ਾਸ਼ਨ ਦਾ ਦ੍ਰੋਪਤੀ ਦੀ ਸਾੜੀ ਲਾਹੁਣ ਤੇ ਨਹੀ ਲੱਗਾ ਹੋਣਾ ਜਿੰਨਾ ਜੋਰ ਇਹਨਾ ‘ਬਾਬਿਆਂ’ ਦਾ ਉਸ ਦੀ ਕਹਾਣੀ ਸੁਣਾਉਂਣ ਤੇ ਲੱਗਦਾ ਰਿਹਾ। ਰਾਵਣ ਸੀਤਾ ਨੂੰ ਚੁੱਕਦਿਆਂ ਇਨਾ ਸਾਹੋ ਸਾਹੀ ਨਹੀ ਹੋਇਆ ਹੋਣਾ ਜਿੰਨਾ ਇਹ ਸੀਤਾ ‘ਮਾਤਾ’ ਸੁਣਾਉਂਣ ਲੱਗਿਆਂ ਹੁੰਦੇ ਰਹੇ ਹਨ! ‘ਬਾਬਿਆਂ’ ਕੋਲੋਂ ਰਾਮ ਜੀ ਦੀਆਂ ਕਹਾਣੀਆਂ ਸੁਣ-ਸੁਣ ਹਨੂੰਮਾਨ ਵੀ ਹੈਰਾਨ ਹੁੰਦਾ ਹੋਣਾ ਕਿ ਜੇ ਇਹ ‘ਬਾਬਾ’ ਉਦੋਂ ਕਿਤੇ ਮੇਰੇ ਵੇਲੇ ਹੁੰਦਾ ਤਾਂ ਮੇਰੇ ਵਾਲਾ ‘ਸਿਰੋਪਾ’ ਯਾਨੀ ਕੱਛੀ ਜਰੂਰ ਇਸ ਲੈ ਜਾਣੀ ਸੀ। ਬਾਬੇ ਸੀਨਾ ਹੀ ਨਹੀ ਪਾੜ ਸਕੇ ਨਹੀ ਤਾਂ ਪ੍ਰਤਖ ਦਰਸ਼ਨ ਸ੍ਰੀ ਰਾਮ ਜੀ ਦੇ ਉਨ੍ਹਾਂ ਦੀਆਂ ਕਹਾਣੀਆਂ ਵਿਚੋਂ ਨਹੀ ਸਨ ਹੁੰਦੇ ਤਾਂ ਦੱਸ ਦਿਓ। ਨਾਰਦ ਤਾਂ ਇਸ ‘ਸਾਧ’ ਦੇ ਇੰਝ ਮੂੰਹ ਚੜਿਆ ਸੀ ਜਿਵੇ ਇਸ ਦਾ ਲੰਗੋਟੀਆ ਯਾਰ ਹੋਵੇ। ਗੋਪੀਆਂ-ਕ੍ਰਿਸ਼ਨ ਜੀ ਦੀਆਂ ਲੁੱਕਣ ਮੀਚੀਆਂ ਤੁਸੀਂ ਇਨ੍ਹਾਂ ‘ਮਹਾਂਪੁਰਖਾਂ’ ਦੀਆਂ ਰਿਕਾਡਿੰਗ ਵਿਚੋਂ ਹੁਣ ਸੁਣ ਸਕਦੇ ਹੋ। ਬਿਸ਼ਨੂ ਇੰਦਰ ਤੇ ਬ੍ਰਹਮਾ ਜੀ ਮਹਾਰਾਜ? ਇੰਦਰ-ਅਹਲਿਆ ਤਾਂ ‘ਬਾਬਿਆਂ’ ਦੀ ‘ਫੇਵਰਿਟ’ ਕਹਾਣੀ ਸੀ। ਇੰਦਰ ਤਾਂ ਇੱਕ ਵਾਰ ਬਲਾਤਕਾਰ ਕਰ ਗਿਆ ਵਿਚਾਰੀ ਅਹਲਿਆ ਦਾ ਪਰ ਇਹ ਬਾਬੇ ਹਰੇਕ ਤੀਜੇ ਦਿਨ ਸ਼ੁਰੂ ਹੋ ਜਾਂਦੇ ਸਨ? ਸਭ ਕੁਝ ‘ਰਿਕਾਡਿੰਗ’ ਪਿਆ ਕਿਹੜਾ ਕਿਤੋਂ ਲੈਣ ਜਾਣਾ। ਕਿ ਜਾਣਾ?

ਹਰੇਕ ਖੁਲ੍ਹੀ ਅੱਖ ਵਾਲੇ ਗੁਰੂ ਦੇ ਸਿੱਖ ਨੂੰ ਦੁੱਖ ਹੈ ਕਿ ਜੋ ਮੈਂ ਬਣਨਾ ਹੀ ਨਹੀ ਸਾਂ ਚਾਹੁੰਦਾ ਤੇ ਜਿਸ ਤੋਂ ਬਚਣ ਲਈ ਗੁਰੂ ਮੇਰਿਆਂ 239 ਸਾਲ ਲਾ ਦਿੱਤੇ, ਕੁਰਬਾਨੀਆਂ-ਸ਼ਹਾਦਤਾਂ ਦਾ ਨਾ ਅੰਤ ਨਾ ਰਿਹਾ ਉਹੀ ਕੁਝ ਇਨ੍ਹਾਂ ਸਾਧੜਿਆਂ ਮੇਰੇ ਬਾਬਿਆਂ-ਦਾਦਿਆਂ ਨੂੰ ਬਣਾਈ ਰੱਖਿਆ ਤੇ ਇਸ ਜਿਲਣ ਵਿਚੋਂ ਉਹ ਹਾਲੇ ਤੱਕ ਨਾ ਨਿਕਲ ਸੱਕੇ। ਤੇ ਹੈਰਾਨੀ ਦੀ ਗੱਲ ਕਿ ਹੁਣ ਜੇ ਮੈਂ ਇਸ ਦਲਦਲ ਵਿਚੋ ਨਿਕਲਣਾ ਚਾਹੁੰਦਾ ਤਾਂ ਉਨ੍ਹਾਂ ਵਿਚਾਰਿਆਂ ਨੂੰ ਸੰਤ ਝੂਠੇ ਹੁੰਦੇ ਜਾਪਦੇ ਜਿੰਨਾ ਨੂੰ ਉਹ ਮੰਨਣ ਲਈ ਤਿਆਰ ਨਹੀ!

ਇਨ੍ਹਾਂ ਨੂੰ ਗੌਰ ਨਾਲ ਸੁਣੋ। ਇਨ੍ਹਾਂ ਦੇ ਗਰੰਥ ਅੱਖਾਂ ਖ੍ਹੋਲ ਕੇ ਪੜੋ। ਇਨ੍ਹਾਂ ਦੇ ਡੇਰਿਆਂ ਤੇ ਜਾਗਦੇ ਹੋਏ ਜਾਵੋ ਤਾਂ ਤੁਸੀਂ ਪਾਓਂਗੇ ਕਿ ਇਨ੍ਹਾਂ ਵਿਚ ਤੇ ਨਰਕਧਾਰੀਆਂ ਜਾਂ ਰਾਧਾਸੁਆਮੀਆਂ ਵਿਚ ਕੋਈ ਫਰਕ ਨਹੀ। ਉਹ ਸਿੱਧਾ ਗੁਰੂ ਬਣਨਾ ਚਾਹੁੰਦੇ ਇਹ ਅੱਸਿਧਾ। ਉਹ ਸਿੱਧੇ ਆਸਣ ਲਾਉਂਦੇ ਇਹ ਅੱਸਿਧੇ ਕੁਰਸੀਆਂ ਲਾਉਂਦੇ ਰਹੇ ਹਨ। ਤੇ ੳਹ ਕੁਰਸੀਆਂ, ਗੱਦੇ, ਆਸਣ ਹਾਲੇ ਤੱਕ ਜਿਉਂ ਤੇ ਤਿਉਂ ਹਨ ਤੇ ਮੱਥੇ ਟੇਕੇ ਜਾ ਰਹੇ ਹਨ ਇਨ੍ਹਾਂ ਦੇ ਡੇਰਿਆਂ-ਭੋਰਿਆਂ ਵਿਚ। ਕਿਸੇ ਅਮੀਰ ਔਰਤ ਵਾਂਗ ਇਨ੍ਹਾਂ ਦੀਆਂ ਤਾਂ ਜੁੱਤੀਆਂ ਹੀ ਨਹੀ ਮਾਣ। ਨਹੀ ਯਕੀਨ ਤਾਂ ਇਨ੍ਹਾਂ ਦੇ ਭੋਰਿਆਂ ਜਾਂ ‘ਸੱਚਖੰਡਾਂ’ ਵਿਚ ਝਾਤ ਪਾ ਕੇ ਦੇਖ ਲਓ। ਇਨ੍ਹਾਂ ਦੇ ਡੇਰਿਆਂ ਵਿਚ ਜਾ ਕੇ ਸਮਝ ਪਾਉਂਗੇ ਕਿ ਗੁਰੂ ਡੰਮ ਕੀ ਹੁੰਦਾ। ਹਰੇਕ ਇਨ੍ਹਾਂ ਦੀ ਚੀਜ ਦੀ ਨੁਮਾਇਸ਼। ਜੁੱਤੀਆਂ, ਛੱਤਰੀਆਂ, ਕਾਰਾਂ, ਪਿੱਛਾ ਧੋਣ ਵਾਲੇ ਨਲਕੇ, ਨਾਉਂਣ ਵਾਲੀਆਂ ਚੌਕੀਆਂ, ਟੱਟੀ ਜਾਣ ਵਾਲੀਆਂ ਟਾਇਲਟ ਸੀਟਾਂ ਤੱਕ? ਹੋਰ ਗੁਰੂ ਡੰਮ ਹੁੰਦਾ ਕੀ, ਕਿਸੇ ਨੂੰ ਪਤਾ ਹੋਵੇ ਤਾਂ ਦੱਸਣਾ। ਇਨ੍ਹਾਂ ਦੀਆਂ ਬਰਸੀਆਂ ਮਨਾਉਂਣ ਵਾਲੇ ਹੀ ਸ਼ਾਇਦ ਦੱਸ ਦੇਣ। ਗੁਰੂ ਘਰਾਂ ਦੇ ਚੌਧਰੀਆਂ ਨੂੰ ਸ਼ਾਇਦ ਪਤਾ ਹੋਵੇ। ਹੁਣ ਪਰ੍ਹੇ ਆਸ਼ੂਤੋਸ਼, ਰਾਧਾਸੁਆਮੀਆਂ ਤੇ ਹੋਰ ਮਰ ਚੁੱਕੇ ਦੁੱਕਾ ਤਿੱਕਾ ਦੀਆਂ ਵੀ ਮਨਾ ਹੀ ਲਿਆ ਕਰੋ ਫਰਕ ਕੀ ਰਹਿ ਗਿਆ! ਕਿ ਰਹਿ ਗਿਆ?

ਬਾਬਿਆਂ ਤਾਂ ਜੋ ਕੀਤਾ ਸੋ ਕੀਤਾ ਪਰ ਤੁਹਾਡੇ ਗੁਰਦੁਆਰੇ ਉਨ੍ਹਾਂ ਨੂੰ ਦੁਬਾਰਾ ਜਿੰਦਾ ਕਰ ਰਹੇ ਹਨ ਉਨ੍ਹਾਂ ਦੀਆਂ ਬਰਸੀਆਂ ਗੁਰੂ ਘਰਾਂ ਵਿਚ ਢੋਲ ਢਮੱਕਿਆਂ ਨਾਲ ਮਨਾ ਕੇ! ਤੁਹਾਨੂੰ ਪਤਾ ਕਾਹਦੇ ਲਈ? ਸਭ ਤੋਂ ਵੱਧ ਰੌਣਕਾਂ ਗੁਰੂ ਘਰਾਂ ਵਿਚ ਹੁੰਦੀਆਂ ਹੀ ਮਰੇ ਸਾਧਾਂ ਦੀਆਂ ਬਰਸੀਆਂ ਤੇ ਹਨ। ਮਾਅਰ ਪਿੰਟਾਂ ਟੰਗੀ ਸਾਹੋ ਸਾਹੀ ਹੋਏ ਰਹਿੰਦੇ ਗੁਰੂ ਦੇ ਆਖੇ ਜਾਂਦੇ ਸਿੱਖ। ਤੇ ਮਾਈਆਂ? ਹਰੇਕ ਦੇ ਇਲਾਕੇ ਦੇ ਕਿਸੇ ਨਾ ਕਿਸੇ ਨੰਗ ਦੀ ਬਰਸੀ ਆਈ ਰਹਿੰਦੀ ਤੇ ਸਿੱਖ ਮੁੜਕੋ ਮੁੜਕੀ ਹੋਈ ਰਹਿੰਦੇ। ਪ੍ਰਬੰਧਕਾਂ ਦੀਆਂ ਲੱਖ ਖੁਸ਼ੀਆਂ ਬਣੀਆਂ ਰਹਿੰਦੀਆਂ। ਵਿਆਹ ਤੋਂ ਜਿਆਦਾ ਆਮਦਨ ਹੁੰਦੀ ਕਿਸੇ ਸਾਧ ਦੀ ਬਰਸੀ ਤੇ। ਤੁਸੀਂ ਹੈਰਾਨ ਹੋਵੋਂਗੇ ਕਿ ਕਈ ਤਾਂ ਸਿਰ ਘਰੜਿਆਂ ਜਿਹਿਆਂ ਦੀਆਂ ਹੀ ਮਨਾਈ ਤੁਰੇ ਜਾਂਦੇ ਹਨ ਤੇ ਉਨਾਂ ਦੇ ਹਦਵਾਣੇ ਵਰਗੀ ਟਿੰਡ ਦੇ ਮੂਰਤੇ ਐਨ ਸ੍ਰੀ ਗੁਰੂ ਜੀ ਦੇ ਸਾਹਵੇਂ ‘ਸੋਭਾ’ ਦੇ ਰਹੇ ਹੁੰਦੇ ਹਨ ਤੇ ਚੌਧਰੀਆਂ ਦੀ ‘ਸੋਭਾ’ ਵਧਾ ਰਹੇ ਹੁੰਦੇ ਹਨ?

ਵੈਸੇ ਗੈਰ ਸਿੱਖਾਂ ਨੂੰ ਇਨ੍ਹਾਂ ਸਿੱਖਾਂ ਦੇ ‘ਮਹਾਂਪੁਰਖਾਂ’ ਦੇ ਅੱਤ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਸਿੱਖਾਂ ਦਾ ਜਿਹੜਾ ਮਿਲਗੋਭਾ ਉਹ ਖੁਦ ਕਈ ਸੌ ਸਾਲਾਂ ਵਿਚ ਨਹੀ ਸਨ ਕਰ ਸਕਦੇ ਇਨੀ ਅੱਧੀ ਸਦੀ ਵਿਚ ਹੀ ਕਰ ਵਿਖਾਇਆ ਹੈ। ਤੇ ਭਾਈ ਇਨ੍ਹਾਂ ਦੀਆਂ ਬਰਸੀਆਂ ਮਨਾਉਂਣੀਆਂ ਤਾਂ ਮੰਦਰਾਂ ਵਿਚ ਚਾਹੀਦੀਆਂ ਸਨ ਪਰ ਮਨਾ ਸਿੱਖ ਗੁਰਦੁਆਰਿਆਂ ਵਿਚ ਰਹੇ ਹਨ ਉਹ ਵੀ ਸੰਤ, ਮਹਾਂਪਰੁਖ, ਬ੍ਰਹਮਗਿਆਨੀ ਕਹਿਕੇ?

-ਗੁਰਦੇਵ ਸਿੰਘ ਸੱਧੇਵਾਲੀਆ

Share:

Facebook
Twitter
Pinterest
LinkedIn
matrimonail-ads
On Key

Related Posts

ਜਨਮਾ ਪੁਰਬਾਂ ਦੇ ਝਗੜੇ ਕਿਉਂ?

ਬੈਂਕ ਅਕਾਉਂਟ ਖੁਲਾਉਂਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.