ਯੋਗੇਸ਼ ਸ਼ਰਮਾ,ਭਦੌੜ : ਕਸਬਾ ਭਦੌੜ ਵਿਖੇ ਅੱਜ ਬਾਅਦ ਦੁਪਿਹਰ ਛੰਨਾਂ ਰੋਡ ‘ਤੇ ਇਕ ਘਰ ਵਿਚ ਪਿੰਡ ਮੱਝੂਕੇ ਦੀ ਵਸਨੀਕ ਅੋੌਰਤ ਰੇਸ਼ਮਾ ਕੌਰ ਦਾ ਭੇਦ ਭਰੇ ਹਾਲਤਾਂ ਵਿਚ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਹਮਣੇ ਆਇਆ ਹੈ। ਥਾਣਾ ਭਦੌੜ ਦੇ ਐਸਐਚਓ ਜਗਦੇਵ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜ ਦੁਪਿਹਰ ਰੇਸ਼ਮਾ ਕੌਰ (32) ਪਤਨੀ ਲਛਮਣ ਸਿੰਘ ਵਾਸੀ ਪਿੰਡ ਮੱਝੂਕੇ ਕਸਬਾ ਭਦੌੜ ਦੇ ਛੰਨਾਂ ਰੋਡ ਵਿਖੇ ਕਿਰਨਜੀਤ ਕੌਰ ਪਤਨੀ ਪਰਮਜੀਤ ਸਿੰਘ ਦੇ ਘਰ ਵਿਚ ਆਈ ਹੋਈ ਸੀ ਅਤੇ ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਰੇਸ਼ਮਾ ਕੌਰ ਦੇ ਗਲੇ ਵਿਚ ਤੇp]ਧਾਰ ਚੀਜ਼ ਮਾਰਨ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਥਾਣਾ ਮੁਖੀ ਨੇ ਦੱਸਿਆ ਕਿ ਇਸ ਵਾਰਦਾਤ ਸਬੰਧੀ ਘਰ ਦੀ ਮਾਲਕਣ ਕਿਰਨਜੀਤ ਕੌਰ ਨੇ ਹੀ ਭਦੌੜ ਪੁਲਿਸ ਨੂੰ ਸੂਚਿਤ ਕੀਤਾ। ਇਸ ਵਾਰਦਾਤ ਦਾ ਪਤਾ ਲਗਦੇ ਸਾਰ ਹੀ ਪੁਲਿਸ ਵਿਭਾਗ ਦੇ ਡੀਐੱਸਪੀ ਤਪਾ ਮਾਨਵਜੀਤ ਸਿੰਘ, ਸੀਆਈਏ ਸਟਾਫ ਹੰਡਿਆਇਆ ਦੇ ਸਬ ਇੰਸ: ਕੁਲਦੀਪ ਸਿੰਘ, ਥਾਣਾ ਸ਼ਹਿਣਾ ਤੋਂ ਏਐਸਆਈ ਬਲਜੀਤ ਸਿੰਘ ਢਿੱਲੋਂ, ਥਾਣਾ ਭਦੌੜ ਦੇ ਐਸਐਚਓ ਜਗਦੇਵ ਸਿੰਘ ਸਿੱਧੂ ਆਪਣੀ ਪੂਰੀ ਟੀਮ ਦੇ ਨਾਲ ਘਟਨਾ ਸਥਾਨ ਤੇ ਪੁਹੁੰਚੇ ਅਤੇ ਉਸ ਤੋਂ ਬਾਅਦ ਫਰੈਂਸਿਕ ਟੀਮ ਬਰਨਾਲਾ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ। ਫਰੈਸਿਕ ਟੀਮ ਨੇ ਆਪਣੀ ਪੂਰੀ ਜਾਂਚ ਕਰਨ ਤੋ ਬਾਅਦ ਮਿ੍ਤਕ ਰੇਸ਼ਮਾ ਕੌਰ ਦੀ ਲਾਸ ਨੂੰ ਐਬੂਲੈਂਸ ਰਾਂਹੀ ਸਿਵਲ ਹਸਪਤਾਲ ਬਰਨਾਲਾ ਵਿਖੇ ਮੋਰਚਰੀ ਚ ਭੇਜ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਪੁਲਿਸ ਜਾਂਚ ਵਿਚ ਜੁਟੀ ਹੋਈ ਸੀ।