ਸ਼ਿਮਲਾ ਦੀ ਲਾਅ ਯੂਨੀਵਰਸਿਟੀ ਦਾ 5 ਮੰਜ਼ਿਲਾ ਹੋਸਟਲ ਸ਼ਨਿਚਰਵਾਰ ਨੂੰ ਢਹਿ-ਢੇਰੀ ਹੋ ਗਿਆ। ਹੋਸਟਲ ਦੀ ਇਮਾਰਤ ਸਕਿੰਟਾਂ ਦੇ ਅੰਦਰ ਮਲਬੇ ‘ਚ ਤਬਦੀਲ ਹੋ ਗਈ। ਘਟਨਾ ਵੇਲੇ ਇਮਾਰਤ ‘ਚ ਕੋਈ ਮੌਜੂਦ ਨਹੀਂ ਸੀ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਪਹੁੰਚ ਗਈ। ਇਹ ਘਟਨਾ ਸ਼ਿਮਲਾ ਤੋਂ ਕਰੀਬ 20 ਕਿਲੋਮੀਟਰ ਦੂਰ ਧਾਮੀ ‘ਚ ਵਾਪਰੀ। ਦਰਅਸਲ ਲੈਂਡਸਲਾਈਡ ਕਾਰਨ ਇਕ ਹਫ਼ਤਾ ਪਹਿਲਾਂ ਇਮਾਰਤ ‘ਚ ਤਰੇੜਾਂ ਆ ਗਈਆਂ ਸਨ। ਖਤਰੇ ਨੂੰ ਦੇਖਦੇ ਹੋਏ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

