ਰਘਬਿੰਦਰ ਸਿੰਘ, ਨਡਾਲਾ : ਅੱਜ ਤੜਕਸਾਰ ਨਡਾਲਾ-ਿਢੱਲਵਾਂ ਰੋਡ ‘ਤੇ ਪੰਜਾਬ ਐਂਡ ਸਿੰਧ ਬੈਂਕ ਨਡਾਲਾ ਦੇ ਸਾਹਮਣੇ ਸਵਾਰੀਆਂ ਨਾਲ ਭਰੇ ਆਟੋ ਨਾਲ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ, ਜਿਸ ‘ਚ ਮੋਟਰਸਾਈਕਲ ਸਵਾਰ ‘ਤੇ ਆਟੋ ‘ਚ ਬੈਠੀ ਸਵਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਇਸ ਸਬੰਧੀ ਜਾਣਕਾਰੀ ਅਨੁਸਾਰ ਲਸ਼ਕਰ ਪੁੁੱਤਰ ਚੰਦਰ ਵਾਸੀ ਅਕਬਰਪੁਰ ਆਪਣੇ ਆਟੋ ਪੀਬੀ 08 ਡੀਐੱਸ 3870 ‘ਤੇ ਪਰਵਾਸੀ ਮਜ਼ਦੂਰਾਂ ਨੂੰ ਸਵੇਰੇ ਤੜਕਸਾਰ 5 ਵਜੇ ਵਾਇਆ ਨਡਾਲਾ-ਿਢਲਵਾਂ ਰਾਹੀਂ ਬਿਆਸ ਰੇਲਵੇ ਸਟੇਸ਼ਨ ਛੱਡਣ ਜਾ ਰਿਹਾ ਸੀ, ਜਦ ਉਹ ਨਡਾਲਾ-ਿਢੱਲਵਾਂ ਰੋਡ ‘ਤੇ ਪੰਜਾਬ ਐਂਡ ਸਿੰਧ ਬੈਂਕ ਨਡਾਲਾ ਦੇ ਸਾਹਮਣੇ ਪੁੱਜਾ ਤਾਂ ਸਾਹਮਣੇ ਤੋਂ ਆ ਰਿਹਾ ਤੇਜ਼ ਰਫਤਾਰ ਮੋਟਰਸਾਈਕਲ ਨੰਬਰ ਪੀਬੀ 09 ਈ 8038 ਜਿਸ ਨੂੰ ਪੁਲਿਸ ਮੁਲਾਜ਼ਮ ਹਰਪ੍ਰਰੀਤ ਸਿੰਘ ਵਾਸੀ ਚੁਗਾਵਾਂ ਚਲਾ ਰਿਹਾ ਸੀ, ਜੋ ਕਿ ਆਪਣੇ ਪਿੰਡ ਤੋਂ ਜਲੰਧਰ ਡਿਊਟੀ ਲਈ ਜਾ ਰਿਹਾ ਸੀ ਦੀ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਤੇ ਆਟੋ ਵਿਚ ਡਰਾਈਵਰ ਨਾਲ ਦੀ ਸੀਟ ‘ਤੇ ਬੈਠੀ ਸਵਾਰੀ ਦੇ ਸੱਟਾਂ ਲੱਗੀਆਂ। ਉਸ ਨੂੰ ਸਵੇਰ ਸਮੇਂ ਸੈਰ ਕਰ ਰਹੇ ਲੋਕਾਂ ਨੇ ਸਵਾਰੀ ਦਾ ਪ੍ਰਬੰਧ ਕਰ ਕੇ ਨੇੜੇ ਦੇ ਹਸਪਤਾਲ ਪਹੁੰਚਾਇਆ ਤੇ ਇਲਾਜ ਸ਼ੁਰੂ ਕਰਵਾਇਆ।