ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ, ਜੋ ਸਰੀ ਦੇ ਤਿੰਨ ਤੋਂ 12 ਸਾਲ ਦੇ ਬੱਚਿਆਂ ਲਈ ਸਿਟੀ ਦੀ ਤੈਰਾਕੀ ਸਿਖਲਾਈ ਦੇ ਪਹਿਲੇ ਤਿੰਨ ਪੱਧਰ ਮੁਫ਼ਤ ਕੀਤੇ ਜਾਣਗੇ।

ਇਹ ਕਦਮ ਸਰੀ ਵੱਲੋਂ ਤੈਰਨ ਵਾਲੇ ਪੂਲਾਂ, ਮਨੋਰੰਜਨ ਸੇਵਾਵਾਂ, ਪਾਣੀ ਦੀ ਸੁਰੱਖਿਆ ਅਤੇ ਪਰਿਵਾਰ-ਕੇਂਦਰਿਤ ਕਿਫ਼ਾਇਤੀ ਉਪਰਾਲਿਆਂ ਵਿੱਚ ਕੀਤੇ ਜਾ ਰਹੇ ਲਗਾਤਾਰ ਨਿਵੇਸ਼ ‘ਤੇ ਆਧਾਰਿਤ ਹੈ। ਇਸ ਦਾ ਮਕਸਦ ਦਾਖਲਾ- ਪੱਧਰ ਦੀਆਂ ਫ਼ੀਸਾਂ ਦੀ ਰੁਕਾਵਟ ਨੂੰ ਦੂਰ ਕਰਨਾ ਅਤੇ ਵਧੇਰੇ ਬੱਚਿਆਂ ਨੂੰ ਪਾਣੀ ਵਿੱਚ ਅਤੇ ਪਾਣੀ ਦੇ ਆਲੇ-ਦੁਆਲੇ ਸੁਰੱਖਿਅਤ ਰਹਿਣ ਲਈ ਲੋੜੀਂਦਾ ਵਿਸ਼ਵਾਸ ਅਤੇ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਤੈਰਨਾ ਸਿੱਖਣਾ ਕੋਈ ਸ਼ੌਕ ਨਹੀਂ, ਬਲਕਿ ਇਹ ਜੀਵਨ ਲਈ ਇੱਕ ਲਾਜ਼ਮੀ ਹੁਨਰ ਹੈ। ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੋਣ ਦੇ ਨਾਤੇ, ਸਰੀ ਦੀ ਇਹ ਜ਼ਿੰਮੇਵਾਰੀ ਹੈ ਕਿ ਪਰਿਵਾਰਾਂ ਨੂੰ ਉਹ ਮਨੋਰੰਜਨ ਪ੍ਰੋਗਰਾਮ ਉਪਲਬਧ ਹੋਣ ਜੋ ਸੁਰੱਖਿਆ ਅਤੇ ਬੱਚਿਆਂ ਦੇ ਸਿਹਤਮੰਦ ਵਿਕਾਸ ਨੂੰ ਸਮਰਥਨ ਦੇਣ। ਸ਼ੁਰੂਆਤੀ ਤੈਰਨ ਦੀਆਂ ਕਲਾਸਾਂ ਨੂੰ ਮੁਫ਼ਤ ਕਰਨਾ ਇੱਕ ਵਿਹਾਰਕ ਕਦਮ ਹੈ, ਜੋ ਕਿਫ਼ਾਇਤੀਪਣ ਨੂੰ ਸਮਰਥਨ ਦੇਣ ਦੇ ਨਾਲ – ਨਾਲ ਸਾਡੇ ਸ਼ਹਿਰ ਵਿੱਚ ਜਨਤਕ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ।”

ਇਸ ਪ੍ਰਸਤਾਵ ਤਹਿਤ ਸਟਾਫ਼ ਨੂੰ ਲਾਗੂ ਕਰਨ ਦੇ ਵੇਰਵੇ ’ਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ, ਜਿਸ ਵਿੱਚ ਪ੍ਰੋਗਰਾਮ ਦੀ ਭਾਗੀਦਾਰੀ, ਰਜਿਸਟ੍ਰੇਸ਼ਨ ਪ੍ਰਕਿਰਿਆ, ਇੰਸਟਰੱਕਟਰਾਂ ਦੀ ਸਮਰੱਥਾ, ਵੈਟ ਲਿਸਟ ਦੇ ਪ੍ਰਭਾਵ ਅਤੇ ਬਜਟ ਸੰਬੰਧੀ ਵਿਚਾਰ ਸ਼ਾਮਲ ਹਨ। ਪ੍ਰੋਗਰਾਮ ਨੂੰ 1 ਜੁਲਾਈ ਤੋਂ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਸਿਟੀ ਇਸ ਸਮੇਂ ਪੰਜ ਇਨਡੋਰ ਪੂਲ ਅਤੇ ਅੱਠ ਆਊਟਡੋਰ ਪੂਲ ਚਲਾ ਰਿਹਾ ਹੈ ਅਤੇ ਨਵਾਂ $310 ਮਿਲੀਅਨ ਨਿਊਟਨ ਕਮਿਊਨਿਟੀ ਸੈਂਟਰ ਬਣਾ ਰਿਹਾ ਹੈ, ਜਿਸ ਵਿੱਚ ਇੱਕ 50 ਮੀਟਰ ਮੁਕਾਬਲਾ ਪੂਲ ਅਤੇ ਇੱਕ ਮਨੋਰੰਜਨ ਪੂਲ ਸ਼ਾਮਲ ਹੋਵੇਗਾ। ਸਰੀ ਮੌਜੂਦਾ ਅਤੇ ਭਵਿੱਖ ਦੇ ਪ੍ਰੋਗਰਾਮ ਦੀ ਮੰਗ ਨੂੰ ਪੂਰਾ ਕਰਨ ਲਈ ਯੋਗ ਤੈਰਾਕੀ ਇੰਸਟ੍ਰਕਟਰਾਂ ਦੀ ਭਰਤੀ ਅਤੇ ਟਰੇਨਿੰਗ ਦੇਣਾ ਵੀ ਜਾਰੀ ਰੱਖ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.