Ad-Time-For-Vacation.png

ਸਰੀ ਦੇ ਮੁਫ਼ਤ ‘ਵੇਸਟ-ਡ੍ਰੌਪ- ਆਫ਼’ ਪ੍ਰੋਗਰਾਮਾਂ ਨਾਲ ਗ਼ੈਰਕਾਨੂੰਨੀ ਡੰਪਿੰਗ ਵਿੱਚ 19% ਦੀ ਕਮੀ ਆਈ

ਸਰੀਬੀ.ਸੀ. – ਸਰੀ ਸ਼ਹਿਰ ਨੇ 2025 ਦੇ ਮੁਫ਼ਤ ‘ਵੇਸਟ-ਡ੍ਰੌਪ-ਆਫ ਪ੍ਰੋਗਰਾਮ’ ਵਿੱਚ ਲੋਕਾਂ ਦੀ ਰਿਕਾਰਡ-ਤੋੜ ਸਾਂਝੇਦਾਰੀ ਦਰਜ ਕੀਤੀ ਹੈ, ਇਹ ਪ੍ਰੋਗਰਾਮ 5 ਮਈ ਤੋਂ 24 ਸਤੰਬਰ ਤੱਕ ਚੱਲਿਆ ਸੀ। ਸਰੀ ਸ਼ਹਿਰ ਲਈ ਇਹ ਵਿਲੱਖਣ ਅਤੇ ਵਿਸਤਾਰਤ ਪੰਜ-ਮਹੀਨੇ ਦੀਆਂ ਮੁਫ਼ਤ ਸੇਵਾਵਾਂ, ਭਾਈਚਾਰੇ ਵੱਲੋਂ ਦਿੱਤੇ ਗਏ ਫੀਡਬੈਕ ਦੇ ਹੁੰਗਾਰੇ ਵਜੋਂ ਸ਼ੁਰੂ ਕੀਤੀਆਂ ਗਈਆਂ ਸਨ, ਤਾਂ ਕਿ ਨਿਵਾਸੀਆਂ ਨੂੰ ਸੈਂਟਰਲ ਸਰੀ ਅਤੇ ਨੌਰਥ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰਾਂ (Central and North Surrey Recycling and Waste Centres)  ਵਿੱਚ ਅਣਚਾਹੀਆਂ ਵਸਤੂਆਂ ਸੁੱਟਣ ਲਈ ਵਧੇਰੇ ਸਮਾਂ ਅਤੇ ਲਚਕਤਾ ਦਿੱਤੀ ਜਾ ਸਕੇ। ਨਿਵਾਸੀਆਂ ਨੇ ਪ੍ਰੋਗਰਾਮ ਦਾ ਪੂਰਾ ਫ਼ਾਇਦਾ ਉਠਾਇਆ, ਨਤੀਜੇ ਵਜੋਂ 2024 ਦੇ ਮੁਕਾਬਲੇ ਬੇਲੋੜੇ ਸਮਾਨ ਦੇ ਵਜ਼ਨ ਅਤੇ ਟਨਾਂ (Load and tonnage) ਦੋਵਾਂ ਵਿੱਚ 9% ਵਾਧਾ ਹੋਇਆ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗੱਦੇ ਸੁੱਟਣ (Mattress drop-off) ਵਿੱਚ 50% ਦਾ ਵਾਧਾ ਹੋਇਆ, ਜਿਸ ਨਾਲ ਹਜ਼ਾਰਾਂ ਵਸਤੂਆਂ ਨੂੰ ਸੰਭਾਵੀ ਗ਼ੈਰ-ਕਾਨੂੰਨੀ ਢੰਗ ਨਾਲ ਪਾਰਕਾਂ ਅਤੇ ਸਟਰੀਟ ਤੇ ਸੁੱਟਣ ਤੋਂ ਬਚਾਅ ਹੋ ਗਿਆ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਸਰੀ ਨੂੰ ਇਸ ਖੇਤਰ ਦਾ ਅਜਿਹਾ ਇਕਲੌਤਾ ਸ਼ਹਿਰ ਹੋਣ ‘ਤੇ ਮਾਣ ਹੈ, ਜਿਹੜਾ ਵਸਨੀਕਾਂ ਨੂੰ ਮੁਫ਼ਤ ਕੂੜਾ-ਕਰਕਟ ਸੁੱਟਣ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ, ਜਿਸ ਨਾਲ ਸਾਡੇ ਸਾਫ਼, ਸੁਰੱਖਿਅਤ ਅਤੇ ਸੁੰਦਰ ਸ਼ਹਿਰ ਪ੍ਰਤੀ ਸਮਰਪਣ ਦੀ ਝਲਕ ਮਿਲਦੀ ਹੈ”। ਮੈਂ ਆਪਣੇ ਨਿਵਾਸੀਆਂ ਦਾ ਮੁਫ਼ਤ ‘ਚ ਕੂੜਾ ਸੁੱਟਣ ਦੀ ਇਸ ਸੇਵਾ ਦੀ ਵਧੀਆ ਵਰਤੋਂ ਕਰਨ ਅਤੇ ਵੱਡੀਆਂ ਚੀਜ਼ਾਂ ਨੂੰ ਚੁਕਵਾਉਣ ਲਈ ਚਲਦੇ ਪ੍ਰੋਗਰਾਮ (Large Item Pick up Program) ਦੀ ਸਰਗਰਮੀ ਨਾਲ ਵਰਤੋਂ ਕਰਨ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਸਾਡੇ ਸਟਾਫ਼, ਕਮਿਊਨਿਟੀ ਗਰੁੱਪਾਂ, ਕਾਰੋਬਾਰਾਂ ਅਤੇ ਨਿਵਾਸੀਆਂ ਦੀ ਵੀ ਸ਼ਲਾਘਾ ਕਰਦੀ ਹਾਂ ਜੋ ਅਡਾਪਟ-ਅ-ਸਟਰੀਟ (Adopt – A – Street ) ਪ੍ਰੋਗਰਾਮ ਰਾਹੀਂ ਸਾਡਾ ਸ਼ਹਿਰ ਸਾਫ਼ ਰੱਖਣ ਵਿੱਚ ਮਦਦ ਕਰਦੇ ਹਨ। ਅਸੀਂ ਇਕੱਠੇ ਮਿਲ ਕੇ ਇੱਕ ਐਸਾ ਸ਼ਹਿਰ ਤਿਆਰ ਕਰ ਰਹੇ ਹਾਂ, ਜਿਸ ‘ਤੇ ਅਸੀਂ ਸਭ ਮਾਣ ਕਰ ਸਕੀਏ, ਜੋ ਗ਼ੈਰਕਾਨੂੰਨੀ ਡੰਪਿੰਗ ਤੋਂ ਮੁਕਤ ਹੋਵੇ।“

2025 ਵਿੱਚ ਸ਼ਹਿਰ ਦੀਆਂ ਕੂੜੇ ਦੇ ਨਿਪਟਾਰੇ ਦੀਆਂ ਸੇਵਾਵਾਂ ਅਤੇ ਸਫ਼ਾਈ ਯਤਨਾਂ ਦੀਆਂ ਮੁੱਖ ਉਪਲਬਧੀਆਂ:

•                     2025 ‘ਚ ਵੈਸਟ ਡ੍ਰੌਪ-ਆਫ ਸਾਂਝੇਦਾਰੀ: 23,600 ਲੋਡ (2024 ਤੋਂ 9% ਵੱਧ), 3,600 ਟਨ (2024 ਤੋਂ 9% ਵੱਧ), 4,075 ਗੱਦੇ (2024 ਤੋਂ 50% ਵੱਧ)

•                     ਵੱਡੀਆਂ ਵਸਤੂਆਂ ਚੁੱਕਣ ਦਾ ਪ੍ਰੋਗਰਾਮ (Large Item Pickup Program -LIPU ਸਿਟੀ ਸਾਲਾਨਾ ਔਸਤ 40,000 ਅਰਜ਼ੀਆਂ ਮਿਲੀਆਂ ਜਿਸ ਵਿੱਚ 60,000 ਤੋਂ ਵੱਧ ਵਸਤੂਆਂ ਇਕੱਤਰ ਕੀਤੀਆਂ (10% ਦਾ ਵਾਧਾ )

•              ਮੌਸਮੀ ਕਲੀਨ ਬਲਿਟਜ਼ ਦੀਆਂ (Clean Blitz) ਪਹਿਲਕਦਮੀਆਂ:

1.                  ਮਈ: ਗੈਰ-ਕਾਨੂੰਨੀ ਢੰਗ ਨਾਲ ਸੁੱਟੀਆਂ ਗਈਆਂ 2,645 ਵਸਤੂਆਂ ਇਕੱਠੀਆਂ ਕੀਤੀਆਂ ਗਈਆਂ, 1,502 ਬੈਗ ਕੂੜਾ ਇਕੱਠਾ ਕੀਤਾ ਗਿਆ ।

2.                  ਅਗਸਤ: ਗੈਰ-ਕਾਨੂੰਨੀ ਢੰਗ ਨਾਲ ਸੁੱਟੀਆਂ ਗਈਆਂ 2,248 ਵਸਤੂਆਂ ਇਕੱਠੀਆਂ ਕੀਤੀਆਂ ਗਈਆਂ ਅਤੇ 889 ਬੈਗ ਕੂੜਾ ਇਕੱਠਾ ਕੀਤਾ ਗਿਆ ।

ਸਿਟੀ ਨੇ 2026 ਤੱਕ ਸ਼ਹਿਰ ਭਰ ਵਿੱਚ ਗ਼ੈਰ-ਕਾਨੂੰਨੀ ਡੰਪਿੰਗ ਦੀਆਂ ਘਟਨਾਵਾਂ ਨੂੰ 20% ਘਟਾਉਣ ਦਾ ਟੀਚਾ ਰੱਖਿਆ ਹੈ। ਅੱਜ ਤੱਕ, 2021 ਦੀ ਇਸੇ ਮਿਆਦ ਦੇ ਮੁਕਾਬਲੇ ਗ਼ੈਰ-ਕਾਨੂੰਨੀ ਡੰਪਿੰਗ ਦੀਆਂ ਘਟਨਾਵਾਂ ਵਿੱਚ 19% ਕਮੀ ਆਈ ਹੈ।

ਸ਼ਹਿਰ ਦੀਆਂ ਰਹਿੰਦ-ਖੂੰਹਦ ਅਤੇ ਰੀਸਾਈਕਲਿੰਗ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਲਈ, surrey.ca/rethinkwaste ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.