ਪੱਤਰ ਪੇ੍ਰਕ, ਗਿੱਦੜਬਾਹਾ : ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 48ਵਾਂ ਸਰਬ ਹਿੰਦ ਸਾਲਾਨਾ ਸਮਾਗਮ 29, 30 ਸਤੰਬਰ ਤੇ 1 ਅਕਤੂਬਰ ਨੂੰ ਗਿੱਦੜਬਾਹਾ ਵਿਖੇ ਹੋਣ ਜਾ ਰਿਹਾ ਹੈ। ਇਸ ਸਬੰਧੀ ਪ੍ਰਧਾਨ ਕਾਲਾ ਸਿੰਘ ਨੇ ਦੱਸਿਆ ਕਿ ਇਸ ਸਮਾਗਮ ‘ਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ, ਮੱਧਪ੍ਰਦੇਸ਼, ਹਿਮਾਚਲ ਤੇ ਉਤਰਾਖੰਡ ਤੋਂ 200 ਤੋਂ ਜ਼ਿਆਦਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਤੇ ਇਲਾਕੇ ਦੀ ਸੰਗਤ ਪਹੁੰਚ ਰਹੀ ਹੈ। ਇਸ ਸਮਾਗਮ ‘ਚ ਸਿੱਖ ਪੰਥ ਦੀਆਂ ਮਹਾਨ ਸਖਸ਼ੀਅਤਾਂ ਸ਼ਿਰਕਤ ਕਰਨਗੀਆਂ। ਸਮਾਗਮ ਦੇ ਪਹਿਲੇ ਦੋ ਦਿਨ ਸਵੇਰੇ 10 ਵਜੇ ਤੋਂ ਰਾਤ 10 ਵਜੇ ਤਕ ਨਿੱਤਨੇਮ ਤੋ ਇਲਾਵਾ ਗੁਰਬਾਣੀ ਦਾ ਇਲਾਹੀ ਕੀਰਤਨ ਤੇ ਕਥਾ ਹੋਵੇਗੀ। ਪਹਿਲੀ ਅਕਤੂਬਰ ਨੂੰ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਸਮਾਗਮ ਪ੍ਰਤੀ ਗਿੱਦੜਬਾਹਾ ਸ਼ਹਿਰ ਤੇ ਇਲਾਕੇ ਦੀਆਂ ਸੰਗਤ ‘ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਇਲਾਕੇ ਦੀਆ ਸੰਗਤਾਂ ਨੂੰ ਸਮਾਗਮ ‘ਚ ਵੱਧ ਚੜ੍ਹ ਕੇ ਹਾਜ਼ਰੀਆਂ ਲਗਵਾਉਣ ਤੇ ਸੇਵਾ ਕਰਨ ਦੀ ਅਪੀਲ ਕੀਤੀ।
ਸਰੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਿਹਾਇਸ਼ੀ ਟੀਚੇ ਪੂਰੇ ਕੀਤੇ
13,800 ਤੋਂ ਵੱਧ ਨਵੇਂ ਘਰਾਂ ਨੂੰ ਦਿੱਤੀ ਮਨਜ਼ੂਰੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਰਿਹਾਇਸ਼ੀ ਟੀਚਿਆਂ ਤੋਂ ਵੱਧ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ


