ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ

ਜ਼ਿਲ੍ਹੇ ਦੇ ਪਿੰਡ ਕੈਰੇ ਦੇ ਵਾਰਡ ਨੰਬਰ ਇਕ ਦੇ ਪੰਚ ਪਰਮਜੀਤ ਸਿੰਘ ਕੈਰੇ ਪਿੰਡ ਹੀ ਸਰਪੰਚ ਖ਼ਿਲਾਫ਼ ਭੁੱਖ ਹੜਤਾਲ ‘ਤੇ ਬੈਠ ਗਿਆ। ਗੱਲਬਾਤ ਕਰਦਿਆਂ ਪੰਚ ਪਰਮਜੀਤ ਸਿੰਘ ਕੈਰੇ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਨ ‘ਚ ਸਾਡੇ ਐੱਸਸੀ ਭਾਈਚਾਰੇ ਦੀਆ 85 ਫ਼ੀਸਦੀ ਵੋਟਾਂ ਦਾ ਸਮਰਥਨ ਦੇ ਕੇ ਪਿੰਡ ਦਾ ਸਰਪੰਚ ਬਣਾਇਆ ਗਿਆ ਸੀ। ਪਰ ਸਰਪੰਚ ਵਲੋਂ ਐੱਸਸੀ ਭਾਈਚਾਰੇ ਨਾਲ ਵਿਤਕਰਾ ਕੀਤਾ ਗਿਆ । ਵਿਤਕਰੇ ਦਾ ਨਤੀਜਾ ਇਹ ਹੋਇਆ ਕਿ ਵਾਰਡ ਨੰਬਰ 1 ‘ਚ ਬਿਲਕੁਲ ਵੀ ਖੋਟੇ ਪੈਸੇ ਜਿੰਨਾਂ ਕੰਮ ਨਹੀਂ ਕਰਵਾਇਆ ਗਿਆ।

ਕੈਰੇ ਨੇ ਕਿਹਾ ਕਿ ਇਸ ਦੀ ਰਿਪੋਰਟ ਉਹ ਲਿਖਤੀ ਤੌਰ ‘ਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਦੇ ਚੁੱਕਿਆ ਹੈ। ਉਨਾਂ੍ਹ ਕਿਹਾ ਕਿ 9 ਸਤੰਬਰ ਨੂੰ ਉਹ ਸਰਪੰਚ ਤੇ ਸਬੰਧਿਤ ਅਧਿਕਾਰੀਆਂ ਦੇ ਵੀ ਧਿਆਨ ‘ਚ ਲਿਆ ਚੁੱਕਾ ਹਾਂ ਕਿ ਉਹ 15 ਸਤੰਬਰ ਨੂੰ ਪਿੰਡ ਦੀ ਸਮਸ਼ਾਨਘਾਟ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਾਂਗਾ। ਉਨਾਂ੍ਹ ਕਿਹਾ ਕਿ ਬੀਤੇ ਕੱਲ੍ਹ 14 ਸਤੰਬਰ ਨੂੰ ਜੇਈ ਚੰਚਲ ਸਿੰਘ ਅਤੇ ਪੰਚਾਇਤ ਸੱਕਤਰ ਸਤਨਾਮ ਸਿੰਘ ਤੇ ਸਰਪੰਚ ਵੱਲੋ ਭਰੋਸਾ ਦਿਵਾਇਆ ਗਿਆ ਸੀ ਨੇ 15 ਸਤੰਬਰ ਨੂੰ ਵਾਰਡ ਨੰਬਰ 1 ‘ਚ ਵਿਕਾਸ ਦਾ ਕੰਮ ਸੁਰੂ ਕਰ ਦਿੱਤਾ ਜਾਵੇਗਾ ਪਰ ਸਵੇਰੇ 10 ਵਜੇ ਤੱਕ ਵੀ ਕੋਈ ਮਿਸਤਰੀ, ਮਜ਼ਦੂਰ ਜਾਂ ਇੱਟਾਂ, ਬਰੇਤੀ ਸੀਮੇਂਟ ਆਦਿ ਸਮਾਨ ਨਹੀਂ ਪਹੁੰਚਿਆ। ਜਿਸ ਕਾਰਨ ਮਜਬੂਰਨ ਉਹ 10 ਵਜੇ ਤੋਂ ਭੁੱਖ ਹੜਤਾਲ ‘ਤੇ ਬੈਠ ਗਿਆ। ਉਨਾਂ੍ਹ ਕਿਹਾ ਕਿ ਜਦੋਂ ਤੱਕ ਵਾਰਡ ‘ਚ ਕੰਮ ਸ਼ੁਰੂ ਨਹੀਂ ਕਰਵਾਇਆ ਜਾਂਦਾ, ਉਨਾਂ੍ਹ ਸਮਾਂ ਸੰਘਰਸ਼ ਜ਼ਾਰੀ ਰਹੇਗਾ। ਇਸ ਮੌਕੇ ਪਿੰਡ ਤੇ ਵਾਰਡ ਦੇ ਹੋਰ ਵਿਅਕਤੀ ਵੀ ਮੌਜੂਦ ਹਨ।