ਗੌਰਵ ਗੌੜ ਜੌਲੀ, ਜ਼ੀਰਾ : ਸਰਕਾਰੀ ਕਾਲਜ ਜ਼ੀਰਾ ਵਿਖੇ ਕੰਧ ਪੱਤਿ੍ਕਾ ਦੀ ਸ਼ੁਰੂਆਤ ਕੀਤੀ ਗਈ। ਇਸ ਕੰਧ ਪੱਤਿ੍ਕਾ ‘ਤੇ ਵਿਦਿਆਰਥੀ ਨੇ ਆਪਣੀਆਂ ਮੌਲਿਕ ਰਚਨਾਵਾਂ ਲਾਈਆਂ। ਇਸ ਦੇ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਵਿਚ ਆਪਣੀਆਂ ਰਚਨਾਵਾਂ ਲਿਖਣ ਦਾ ਪਰਸਾਰ ਹੋਵੇਗਾ। ਇਸ ਮੌਕੇ ਪੋ੍. ਪਵਿੱਤਰ ਸਿੰਘ ਨੇ ਵਿਦਿਆਰਥੀਆਂ ਨੂੰ ਕੰਧ ਪੱਤਰਕਾ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸਦੇ ਰਾਹੀਂ ਵਿਦਿਆਰਥੀਆਂ ਵਿਚ ਛੁੁਪੀ ਹੋਈ ਪ੍ਰਤਿਭਾ ਬਾਹਰ ਆਵੇਗੀ। ਇਸ ਦੀ ਸ਼ੁਰੂਆਤ ਸਮੇਂ ਵਿਦਿਆਰਥੀਆਂ ਨੂੰ ਸਮਾਜਿਕ ਸਮੱਸਿਆਵਾਂ, ਨੈਤਿਕ ਕਦਰਾਂ ਕੀਮਤਾਂ ਤੇ ਕ੍ਰਾਂਤੀਕਾਰੀਆਂ ਦੇ ਆਦਰਸ਼ਾਂ ਨਾਲ ਸਬੰਧਤ ਰਚਨਾਵਾਂ ਲਗਾਈਆਂ। ਕਾਲਜ ਦੇ ਪਿੰ੍ਸੀਪਲ ਡਾ. ਕਮਲ ਕਿਸ਼ੋਰ ਨੇ ਵਿਦਿਆਰਥੀਆਂ ਨੂੰ ਜਿੱਥੇ ਕੰਧ ਪਤਿ੍ਕਾ ਦੀ ਵਧਾਈ ਦਿੱਤੀ ਉਥੇ ਉਨ੍ਹਾਂ ਦੱਸਿਆ ਕਿ ਇਸ ਦੇ ਰਾਹੀਂ ਜੋ ਹਰ ਸਾਲ ਮੈਗਜ਼ੀਨ ‘ਖਲਿਆਣ’ ਉਸ ਵਿਚ ਇਹ ਸਹਾਈ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਵੱਧ ਤੋਂ ਵੱਧ ਆਪਣੀਆਂ ਮੌਲਿਕ ਰਚਨਾਵਾਂ ਇਸ ਕੰਧ ਪੱਤਰਕਾ ਤੇ ਲਗਾਉਣ। ਇਸ ਮੌਕੇ ਪੋ੍. ਸਤਵਿੰਦਰ ਪਾਲ ਸਿੰਘ, ਪੋ੍. ਗੁਰਵਿੰਦਰ ਸਿੰਘ, ਪੋ੍. ਜਸ਼ਨਪ੍ਰਰੀਤ ਸਿੰਘ, ਪੋ੍. ਕੁਲਬੀਰ ਸਿੰਘ, ਪੋ੍. ਕੁਲਵੰਤ ਸਿੰਘ, ਪੋ੍. ਵੇਦ ਪ੍ਰਕਾਸ਼, ਪੋ੍. ਪੂਜਾ ਆਦਿ ਹਾਜ਼ਰ ਸਨ।
ਸਰੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਿਹਾਇਸ਼ੀ ਟੀਚੇ ਪੂਰੇ ਕੀਤੇ
13,800 ਤੋਂ ਵੱਧ ਨਵੇਂ ਘਰਾਂ ਨੂੰ ਦਿੱਤੀ ਮਨਜ਼ੂਰੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਰਿਹਾਇਸ਼ੀ ਟੀਚਿਆਂ ਤੋਂ ਵੱਧ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ


