ਜਲੰਧਰ ਛਾਉਣੀ ‘ਚ ਕੈਨੇਡਾ ਤੋਂ ਆਈ ਇੱਕ ਔਰਤ ਨੂੰ ਸਮੋਸੇ ਖਾਣੇ ਉਸ ਵੇਲੇ ਮਹਿੰਗੇ ਪੈ ਗਏ, ਜਦੋਂ ਕਿਸੇ ਨੇ ਉਸ ਦੇ ਪਰਸ ਵਿਚੋਂ ਇੱਕ ਲੱਖ ਰੁਪਏ ਗਾਇਬ ਕਰ ਦਿੱਤੇ। ਦਿਨ-ਦਿਹਾੜੇ ਇਸ ਘਟਨਾ ਦੀ ਸੂਚਨਾ ਥਾਣਾ ਕੈਂਟ ਦੀ ਪੁਲਸ ਕੋਲ ਸ਼ਾਮ ਵੇਲੇ ਪਹੁੰਚੀ। ਥਾਣਾ ਕੈਂਟ ਦੇ ਐਡੀਸ਼ਨਲ ਐੱਸ ਐੱਚ ਓ ਸੰਜੀਵ ਕੁਮਾਰ ਨੇ ਦੱਸਿਆ ਕਿ ਥਾਣਾ ਰਾਮਾ ਮੰਡੀ ਦੇ ਲਾਲੇਵਾਲੀ ਵਿੱਚ ਕੈਨੇਡਾ ਤੋਂ ਆਈ ਔਰਤ ਸੁਖਦੇਵ ਕੌਰ ਪਤਨੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਕੈਂਟ ਵਿੱਚ ਕੱਲ੍ਹ ਸਵੇਰੇ ਸ਼ਾਪਿੰਗ ਕਰਨ ਆਈ ਸੀ। ਦੁਪਹਿਰ ਵੇਲੇ ਉਹ ਮੂਲ ਰਾਜ ਰੋਡ ‘ਤੇ ਥਾਣਾ ਕੈਂਟ ਤੋਂ ਦੋ ਚੌਕ ਛੱਡ ਕੇ ਇੱਕ ਦੁਕਾਨ ਵਿੱਚ ਬੈਠ ਕੇ ਸਮੋਸੇ ਖਾਣ ਲੱਗ ਪਈ, ਓਦੋਂ ਉਸ ਦਾ ਪਤੀ ਦਿਲਬਾਗ ਸਿੰਘ ਵੀ ਉਸ ਦੇ ਨਾਲ ਸੀ। ਸੁਖਦੇਵ ਕੌਰ ਨੇ ਦੱਸਿਆ ਕਿ ਉਸ ਨੇ ਘਰ ਜਾ ਕੇ ਆਪਣਾ ਪਰਸ ਦੇਖਿਆ ਤਾਂ ਉਸ ਵਿੱਚੋਂ ਇੱਕ ਲੱਖ ਰੁਪਏ ਇੰਡੀਅਨ ਕਰੰਸੀ ਗਾਇਬ ਸੀ, ਜਿਸ ਪਿੱਛੋਂ ਉਸ ਨੇ ਥਾਣੇ ਵਿੱਚ ਘਟਨਾ ਦੀ ਸੂਚਨਾ ਦਿੱਤੀ। ਉਸ ਔਰਤ ਨੂੰ ਸ਼ੱਕ ਹੈ ਕਿ ਉਸ ਦਾ ਦੋ ਔਰਤਾਂ ਪਿੱਛਾ ਕਰ ਰਹੀਆਂ ਸਨ, ਜੋ ਸਮੋਸਿਆਂ ਵਾਲੀ ਦੁਕਾਨ ‘ਤੇ ਵੀ ਪਹੁੰਚੀਆਂ ਸਨ, ਲੱਗਦਾ ਹੈ ਕਿ ਪੈਸੇ ਉਨ੍ਹਾਂ ਔਰਤਾਂ ਨੇ ਕੱਢੇ ਹਨ। ਐੱਨ ਆਰ ਆਈ ਔਰਤ ਕੋਲੋਂ ਗਾਇਬ ਹੋਏ ਪੈਸਿਆਂ ਬਾਰੇ ਥਾਣਾ ਕੈਂਟ ਦੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਕਢਵਾਈ ਹੈ, ਜਿਸ ਵਿੱਚ ਦੋ ਔਰਤਾਂ ਨਜ਼ਰ ਆ ਰਹੀਆਂ ਹਨ, ਪਰ ਉਨ੍ਹਾਂ ਕੋਲ ਪੈਸੇ ਆਦਿ ਦਿਖਾਈ ਨਹੀਂ ਦੇ ਰਹੇ। ਐੱਸ ਆਈ ਸੰਜੀਵ ਕੁਮਾਰ ਨੇ ਕਿਹਾ ਕਿ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ


