ਭਾਰਤ ਵਿੱਚ ਅਸਲ ਲੜਾਈ ‘ਮੰਨੂਵਾਦੀ ਅਤੇ ਬਰਾਬਰਤਾ’ ਦੀ ਸੋਚ ਵਿਚਕਾਰ:ਹਰਗੋਪਾਲ ਸਿੰਘ

ਸਰੀ:-ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਗੂ,ਸਾਬਕਾ ਐਮ.ਐਲ.ਏ ਅਤੇ ਪੇਸ਼ੇ ਵਜ਼ੋਂ ਵਕੀਲ ਹਰਗੋਪਾਲ ਸਿੰਘ ਆਪਣੇਂ ਨਿਜ਼ੀ ਦੌਰੇ ਤੇ ਕੈਨੇਡਾ ਆਏ ਸਨ।ਪਿਛਲੇ ਦਿਨੀ ਪੰਜਾਬ ਗਾਰਡੀਅਨ ਦੇ ਦਫਤਰ ਪਹੁੰਚੇ ਅਤੇ ਉਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸਲੀਅਤ ਇਹ ਹੈ ਕਿ ਭਾਰਤ ਵਿੱਚ ਦੋ ਪ੍ਰਕਾਰ ਦੀਆਂ ਸੋਚਾਂ ਵਿਚਕਾਰ ਲੜਾਈ ਹੈ।ਇੱਕ ਪਾਸੇ ਜਿਨ੍ਹਾਂ ਕੋਲ ਸੱਤਾ ਅਤੇ ਉ੍ਨਚ ਅਹੁਦੇ ਹਨ ਉਨ੍ਹਾਂ ਦੀ ਮੰਨੂਵਾਦੀ ਸੋਚ ਹੈ।ਦੂਸਰੇ ਪਾਸੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੀ ਸਰਬ ਸਾਂਝੀ ਸੋਚ ਹੈ।ਮੰਨੂੰਵਾਦੀ ਸੋਚ ਸਮਾਜ ਵਿੱਚ ਵੰਡੀਆ ਪਾ ਰਹੀ ਹੈ ਅਤੇ ਦੂਸਰੇ ਪਾਸੇ ਸਿੱਖ ਗੁਰੂ ਸਾਹਿਬ ਦੀ ਸੋਚ ਹੈ ਜੋ ਬਰਾਬਰਤਾ ਦਾ ਹੋਕਾ ਦਿੰਦੀ ਹੈ।ਉਨ੍ਹ੍ਹਾਂ ਕਿਹਾ ਡਾ.ਅੰਬੇਦਕਾਰ ਅਤੇ ਸਾਹਿਬ ਕਾਂਸ਼ੀ ਰਾਮ ਜੀ ਨੇ ਵੀ ਸਮਾਜ ਵਿੱਚ ਬਰਾਬਰਤਾ ਲਿਆਉਣ ਲਈ ਬਹੁਤ ਸੰਘਰਸ਼ ਕੀਤਾ ਅਤੇ ਦੁੱਖ ਵੀ ਝੱਲੇ। ਦੇਸ਼ ਦੀ ਅਜ਼ਾਦੀ ਬਾਅਦ ਮੰਨੂਵਾਦੀ ਤਾਕਤਾਂ ਨੇ ਜੋਰ ਫੜ੍ਹਿਆ ਹੈ ਜਿਸਦਾ ਵਿਖਾਵਾ ਅੱਜ ਪੂਰੇ ਭਾਰਤ ਵਿੱਚ ਦਿਸ ਰਿਹਾ ਹੈ। ਪਰ ਦੂਸਰੇ ਘੱਟ ਗਿਣਤੀਆਂ, ਦਲਿਤ, ਆਦੀ ਵਾਸੀ ਲੋਕ ਅਨਪੜਤਾ, ਅਗਿਆਨਤਾ ਅਤੇ ਬੇਰੁਜਗਾਰੀ ਕਾਰਣ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕ ਹੁਣ ਜਾਗਰੁਕ ਹੋ ਰਹੇ ਹਨ।ਜੋ ਅੰਬੇਦਕਾਰ ਸਾਹਿਬ ਅਤੇ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਉਹ ਗੱਲ ਲੋਕਾਂ ਨੂੰ ਸਮਝ ਆਉਣ ਲੱਗ ਪਈ ਹੈੇ।ਮੰਨੂਵਾਦੀ ਅਤੇ ਬਰਾਬਰਤਾ ਦੀ ਸੋਚ ਵਾਲੇ ਆਹਮੋਂ ਸਾਹਮਣੇ ਆ ਰਹੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਬਹੁਤ ਕੁੱਝ ਹੈ ਪਰ ਤਾਕਤ ਮੰਨੂਵਾਦੀਆਂ ਕੋਲ ਹੋਣ ਕਾਰਣ ਸੰਵਿਧਾਨ ਦੀ ਅਸਲ ਭਾਵਨਾ ਲਾਗੂ ਨਹੀਂ ਹੋ ਰਹੀ।ਅੰਬੈਦਕਾਰ ਨੇ ਸੰਵਿਧਾਨ ਵਿੱਚ ਆਮ ਲੋਕਾ ਨੂੰ ਬਹੁਤ ਹੱਕ ਲੈ ਕੇ ਦਿੱਤੇ ਹਨ।ਉਨ੍ਹਾਂ ਕਿਹਾ ਸੀ ਕਿ ਹੁਣ ਭਾਰਤ ਦਾ ਰਾਜਾ ਕਿਸੇ ਰਾਣੀ ਦੇ ਪੇਟ ਵਿੱਚੋਂ ਪੈਦਾ ਨਹੀਂ ਹੋਵੇਗਾ ਸਗੋਂ ‘ਬੈਲਟ ਬਾਕਸ’ ਵਿੱਚੋਂ ਨਿਕਲੇਗਾ।ਸਾਨੂੰ ਲੋਕਤੰਤਰੀ ਢੰਗ ਨਾਲ ਅਸਲ ਵਿੱਚ ਲੋਕਤੰਤਰ ਲਿਆਉਣਾ ਪਵੇਗਾ।ਫਿਰਕਾਪ੍ਰਸਤ ਲੋਕਾਂ ਨੂੰ ਵੋਟਾਂ ਰਾਹੀ ਹਰਾਉਣਾ ਪਵੇਗਾ।ਉਨ੍ਹਾਂ ਅਖੀਰ ਵਿੱਚ ਕਿਹਾ ਕਿ ਕੈਨੇਡਾ ਅਮਰੀਕਾ ਅਤੇ ਹੋਰ ਮੁਲਕਾਂ ਵਿੱਚ ਸਾਡੇ ਲੋਕ ਬਹੁਤ ਵਧੀਆ ਜੀਵਨ ਗੁਜ਼ਾਰ ਰਹੇ ਹਨ ਬਰਾਬਰਤਾ ਦਾ ਮਹੌਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਾਡੇ ਲੋਕਾਂ ਨੂੰ ਉਨ੍ਹਾਂ ਸਿਆਸਤਦਾਨਾਂ ਅਤੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ‘ਸਰਬੱਤ ਦਾ ਭਲਾ’ ਵਾਲੀ ਸੋਚ ਰੱਖਦੇ ਹਨ।ਫਿਰਕਾਪ੍ਰਸਤਾਂ ਦਾ ਕਦੇ ਸਾਥ ਨਾ ਦਿਉ ਜੋ ਸਮਾਜ ਵਿੱਚ ਵੰਡੀਆ ਪਾ ਕੇ ਸਿਰਫ ਕੁਰਸੀ ਹੀ ਹਥਿਆਉਣਾ ਚਹੁੰਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.