ਮਾਮਲਾ ਬਰੈਂਪਟਨ ‘ਚ ਦੋਹਰੇ ਕਤਲ ਦਾ ਬੱਚੇ ਨੂੰ ਭੇਜਿਆ ਆਸਰਾ ਦੇਣ ਵਾਲੀ ਸੰਸਥਾ ‘ਚ

ਟੋਰਾਂਟੋ, (ਸਤਪਾਲ ਸਿੰਘ ਜੌਹਲ)-ਬਰੈਂਪਟਨ ਵਿਚ ਬੀਤੀ 12 ਜਨਵਰੀ ਨੂੰ ਚਾਕੂ ਨਾਲ ਕਤਲ ਕੀਤੀ ਗਈ ਮਾਂ-ਧੀ ਅਵਤਾਰ ਕੌਰ (60) ਤੇ ਬਲਜੀਤ ਥਾਂਦੀ (32) ਦੀ ਘਟਨਾ ਘਰੇਲੂ ਹਿੰਸਾ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਦੋਹਰੇ ਕਤਲ ਦੇ ਦੋਸ਼ ਵਿਚ ਬਲਜੀਤ ਕੌਰ ਦਾ ਪਤੀ ਦਲਵਿੰਦਰ ਸਿੰਘ (29) ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ। ਲੋਹੜੀ ਤੋਂ ਇਕ ਦਿਨ ਪਹਿਲਾਂ ਦੀ ਰਾਤ ਨੂੰ ਵਾਪਰੀ ਘਟਨਾ ਦਾ ਬੇਹੱਦ ਦੁੱਖਦਾਈ ਪੱਖ ਇਹ ਵੀ ਹੈ ਕਿ ਸ਼ੱਕੀ ਤੇ ਮ੍ਰਿਤਕਾ ਦਾ ਅੱਠ ਕੁ ਮਹੀਨਿਆਂ ਦਾ ਬੱਚਾ ਹੈ, ਜਿਸ ਦੀ ਅਗਲੇ ਦਿਨ ਲੋਹੜੀ ਮਨਾਉਣ ਲਈ ਬਰੈਂਪਟਨ ਵਿਖੇ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਸਮਾਗਮ ਉਲੀਕਿਆ ਗਿਆ ਸੀ। ਵਾਰਦਾਤ ਵਾਪਰਨ ਤੋਂ ਬਾਅਦ ਇਹ ਪ੍ਰੋਗਰਾਮ ਰੱਦ ਕਰਵਾਉਣਾ ਪਿਆ। ਮਾਂ ਤੇ ਨਾਨੀ ਦੇ ਕਤਲ ਤੇ ਪਿਤਾ ਦੇ ਜੇਲ੍ਹ ਜਾਣ ਮਗਰੋਂ ਨੰਨ੍ਹਾ ਬੱਚਾ ਸਰਕਾਰੀ ਸਹਾਇਤਾ ਨਾਲ ਆਸਰਾ ਦੇਣ ਵਾਲੀ ਸੰਸਥਾ (ਚਿਲਡਰਜ਼ ਏਡ ਸੁਸਾਇਟੀ) ਨੂੰ ਸੌਂਪ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਮਾਰੀਆਂ ਗਈ ਮਾਂ-ਧੀ ਪਿੰਡ ਛੋਕਰਾਂ (ਨਵਾਂ ਸ਼ਹਿਰ) ਤੋਂ ਸਨ ਤੇ ਦਲਵਿੰਦਰ ਸਿੰਘ ਪਿੰਡ ਸਮਰਾਏ ਤੋਂ ਹੈ। ਜ਼ਿਕਰਯੋਗ ਹੈ ਕਿ 2017 ਦੌਰਾਨ ਬਰੈਂਪਟਨ ਵਿਚ ਕੁੱਲ 16 ਕਤਲ ਹੋਏ ਸਨ ਤੇ ਸਾਲ ਦਾ ਆਖਰੀ ਕਤਲ 31 ਦਸੰਬਰ ਨੂੰ ਗੁਰਪ੍ਰੀਤ ਧਾਮੀ ਦਾ (ਆਪਣੀ ਗੱਡੀ ਥੱਲੇ ਕੁਚਲ ਕੇ) ਉਸ ਦੇ ਸਕੇ ਚਚੇਰੇ ਭਰਾ ਅਵਤਾਰ ਧਾਮੀ ਵਲੋਂ ਕੀਤੇ ਜਾਣ ਦੀ ਜਾਣਕਾਰੀ ਪੁਲਿਸ ਨੇ ਦਿੱਤੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.