ਸਟਾਫ ਰਿਪੋਰਟਰ, ਖੰਨਾ : ਨਿਊ ਏਜ ਵੈੱਲਫੇਅਰ ਕਲੱਬ ਵੱਲੋਂ ਲਗਾਏ ਗਏ ਅੱਖਾਂ ਦੇ ਚੈਕਅਪ ਕੈਂਪ ‘ਚ ਆਧਾਰ ਦਿ ਫਾਊਂਡੇਸ਼ਨ ਦੇ ਮੁਖੀ ਮਹਿੰਦਰ ਅਰੋੜਾ ਤੇ ਨਿਊ ਏਜ ਵੈੱਲਫੇਅਰ ਕਲੱਬ ਵੱਲੋਂ ਵਿਜੇ ਗੁਪਤਾ ਨੂੰ ਕੈਂਪ ‘ਚ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ। ਕੈਂਪ ‘ਚ ਮਹਿੰਦਰ ਅਰੋੜਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਕਲੱਬ ਦੇ ਚੇਅਰਮੈਨ ਸ਼ਮਿੰਦਰ ਸਿੰਘ ਮਿੰਟੂ ਨੇ ਮਹਿੰਦਰ ਅਰੋੜਾ ਦਾ ਕੈਂਪ ‘ਚ ਪੁੱਜਣ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਮਹਿੰਦਰ ਅਰੋੜਾ ਨੇ ਹਮੇਸ਼ਾ ਹੀ ਸ਼ਹਿਰ ਦੇ ਜ਼ਿਆਦਾਤਰ ਧਾਰਮਿਕ ਤੇ ਸਮਾਜਿਕ ਕੰਮਾਂ ‘ਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਕਲੱਬ ਪ੍ਰਧਾਨ ਸੰਦੀਪ ਸਿੰਘ, ਮੀਤ ਪ੍ਰਧਾਨ ਰਵੀ ਸ਼ਰਮਾ, ਰਜਿੰਦਰ ਬਾਂਸਲ, ਸੁਰਜੀਤ ਕੁਮਾਰ, ਮੀਡੀਆ ਇੰਚਾਰਜ ਕਰਨ ਵਰਮਾ, ਜਸਵਿੰਦਰ ਸਿੰਘ ਕੌਰੀ ਆਦਿ ਹਾਜ਼ਰ ਸਨ।


