ਹੈਪੀ ਬਰਾੜ, ਫ਼ਰੀਦਕੋਟ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਵਲੋਂ ਕਰਵਾਏ ਗੲੈ ਨੈਤਿਕ ਸਿੱਖਿਆ ਪ੍ਰਰੀਖਿਆ ਦਾ ਨਤੀਜਾ ਐਲਾਨਿਆ ਗਿਆ। ਕੋਆਡੀਨੇਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਬਾਬਾ ਫ਼ਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਸੇਖੋਂ ਅਤੇ ਡਾ. ਇੰਦਰਮੋਹਨ ਸਿੰਘ ਵਲੋਂ ਇਸ ਵਾਰ ਦਾ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਣਿਆ ਗਿਆ। ਉਨਾਂ੍ਹ ਕਿਹਾ ਕਿ ਇਹ ਇਮਤਿਹਾਨ 19 ਅਗਸਤ ਨੂੰ ਕਰਵਾਇਆ ਗਿਆ ਸੀ ਜਿਸ ਵਿਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਦੇ ਲਗਭਗ 50 ਸਕੂਲਾਂ ਦੇ 4700 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ। ਇਸ ਇਮਤਿਹਾਨ ਦੇ ਕੋਆਡੀਨੇਟਰ ਹਰਭਜਨ ਸਿੰਘ ਰੋੜੀਕਪੂਰਾ ਨੇ ਦੱਸਿਆ ਫ਼ਰੀਦਕੋਟ ਖੇਤਰ ਦੇ ਦੂਜਾ ਦਰਜਾ ਛੇਵੀਂ ਤੋਂ ਅੱਠਵੀਂ ਜਮਾਤ ਵਿਚੋਂ ਪਹਿਲਾ ਸਥਾਨ ਸੁਖਰਾਜ ਸਿੰਘ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ, ਦੂਜਾ ਸਥਾਨਕ ਹਿੰਮਤਪਾਲ ਸਿੰਘ ਸ਼ਹੀਦ ਗੰਜ ਪਬਲਿਕ ਸਕੂਲ, ਮੁੱਦਕੀ, ਤੀਜਾ ਸਥਾਨਕ ਹਰਮਨਦੀਪ ਕੌਰ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ, ਤੀਜਾ ਦਰਜਾ ਨੌਂਵੀ ਤੋਂ ਬਾਰ੍ਹਵੀਂ ਜਮਾਤ ‘ਚ ਪਹਿਲਾ ਸਥਾਨਕ ਰੁਪਵੀਤ ਕੌਰ, ਬਾਬਾ ਫ਼ਰੀਦਕ ਪਬਲਿਕ ਸਕੂਲ, ਫ਼ਰੀਦਕੋਟ ਦੂਜਾ ਸਥਾਨਕ ਮਨਮੋਹਿਤ ਸਿੰਘ ਦਸਮੇਸ਼ ਪਬਲਿਕ ਸਕੂਲ, ਫ਼ਰੀਦਕੋਟ ਤੇ ਤੀਜਾ ਸਥਾਨਕ ਮਨਵੀਰ ਕੌਰ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ 62 ਵਿਦਿਆਰਥੀਆਂ ਨੇ ਮੈਰਿਟ ਵਿਚ ਸਥਾਨ ਅਤੇ 11 ਵਿਦਿਆਰਥੀਆਂ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤੇ। ਅਵੱਲ ਰਹਿਨ ਵਾਲੇ ਵਿਦਿਆਰਥੀਆਂ ਨੂੰ ਇਸ ਸਮਾਗਮ ਦੌਰਾਨ ਨਕਦ ਇਨਾਮ ਅਤੇ ਸਨਮਾਨ ਚਿੰਨਾਂ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰਰੀਖਿਆ ਲਈ ਹਰਦੀਪ ਸਿੰਘ, ਅਰਮਾਨਦੀਪ ਸਿੰਘ, ਜਗਦੀਪ ਸਿੰਘ ਮਿਸ਼ਰੀਵਾਲਾ, ਜਸਵਿੰਦਰ ਸਿੰਘ, ਰੁਪਿੰਦਰ ਸਿੰਘ ਕੋੜੀਕਪੂਰਾ, ਸਰਬਨ ਸਿੰਘ ਮਚਾਕੀ ਮੱਲਸਿੰਘ, ਭੈਣ ਪਵਨਦੀਪ ਕੌਰ, ਰਣਜੀਤ ਕੌਰ ਤੋਂ ਇਲਾਵਾ ਸਟੱਡੀ ਸਰਕਰਲ ਦੇਸਮੂਹ ਮੈਂਬਰਾਂ ਵਲੋਂ ਸਹਿਯੋਗ ਦਿੱਤਾ ਗਿਆ। ਖੇਤਰ ਦੇ ਮੁੰਖ ਸੇਵਾਦਾਰ ਬੀਰ ਸਿੰਘ ਵਲੋਂ ਪ੍ਰਰੀਖਿਆ ‘ਚ ਸਹਿਯੋਗ ਕਰਲ ਵਾਲਿਆਂ ਦਾਅਤੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



