ਵੈਨਕੂਵਰ ਲੋਅਰਮੇਨਲੈਂਡ ਵਿੱਚ ਰੀਅਲ ਅਸਟੇਟ ਵਿੱਚ ਤੇਜੀ ਬਰਕਰਾਰ ਰਹੇਗੀ

ਓਟਾਵਾ:-–ਭਾਵੇਂ ਬੈਂਕ ਆਫ ਕੈਨੇਡਾ ਨੇ ਵੀਰਵਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਹੈ ਕਿ ਵੈਨਕੂਵਰ ਤੇ ਟੋਰਾਂਟੋ ਵਰਗੀਆਂ ਹਾਊਸਿੰਗ ਮਾਰਕਿਟ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਹੋ ਰਿਹਾ ਇਜਾਫਾ ਬਹੁਤਾ ਚਿਰ ਨਹੀਂ ਟਿਕੇਗਾ ਪਰ ਮਾਹਿਰਾਂ ਅਨੁਸਾਰ ਇਹ ਤੇਜੀ ਬਰਕਰਾਰ ਰਹੇਗੀ।ਕਿਉਂਕਿ ਖਰੀਦਦਾਰ ਜ਼ਿਆਦਾ ਹਨ ਪ੍ਰਾਪ੍ਰਟੀਆਂ ਘੱਟ ਹਨ ਇਸ ਕਰਕੇ ਕੀਮਤਾਂ ਵਿੱਚ ਤੇਜੀ ਰਹਿਣਂਿ ਸੁਭਾਵਕ ਹੈ। ਗਵਰਨਰ ਸਟੀਫਨ ਪੋਲੋਜ਼ ਨੇ ਆਖਿਆ ਕਿ ਆਰਥਿਕ ਬੁਨਿਆਦੀ ਗੱਲਾਂ ਜਿਵੇਂ ਕਿ ਰੋਜ਼ਗਾਰ ਪੈਦਾ ਕਰਨਾ, ਇਮੀਗ੍ਰੇਸ਼ਨ ਤੇ ਆਰਥਿਕ ਵਿਕਾਸ ਆਦਿ ਨੂੰ ਦਰੜ ਕੇ ਇਹ ਕੀਮਤਾਂ ਅੱਗੇ ਸੂਟ ਵੱਟ ਗਈਆਂ ਹਨ। ਕੈਨੇਡਾ ਦੀ ਵਿੱਤੀ ਸਥਿਰਤਾ ਬਾਰੇ ਛੇ ਮਹੀਨਿਆਂ ਦੇ ਮੁਲਾਂਕਣ ਬਾਰੇ ਰਿਪੋਰਟ ਪੇਸ਼ ਕਰਨ ਸਮੇਂ ਓਟਵਾ ਵਿੱਚ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੋਲੋਜ਼ ਨੇ ਆਖਿਆ ਕਿ ਜੇ ਇਨ੍ਹਾਂ ਮਾਰਕਿਟਾਂ ਦਾ ਰਵੱਈਆ ਇਹੋ ਰਿਹਾ ਤਾਂ ਅਸੀਂ ਇਸ ਦੀ ਪੜਚੋਲ ਕਰਕੇ ਕੋਈ ਹੱਲ ਕੱਢਾਂਗੇ। ਉਨ੍ਹਾਂ ਆਖਿਆ ਕਿ ਅਸੀਂ ਕਿਸੇ ਕਿਸਮ ਦੀ ਪੇਸ਼ੀਨਿਗੋਈ ਨਹੀਂ ਕਰ ਰਹੇ ਪਰ ਇਹ ਆਖਿਆ ਜਾ ਸਕਦਾ ਹੈ ਕਿ ਹਾਲ ਦੀ ਘੜੀ ਅਸੀਂ ਸਿਰਫ ਤਮਾਸ਼ਬੀਨ ਬਣ ਕੇ ਹੀ ਸਥਿਤੀ ਨੂੰ ਵੇਖ ਰਹੇ ਹਾਂ। ਪੋਲੋਜ਼ ਨੇ ਆਖਿਆ ਕਿ ਜੇ ਇਹੋ ਹਾਲ ਰਿਹਾ ਤਾਂ ਅਰਥਚਾਰੇ ਉੱਤੇ ਵੀ ਆਉਣ ਵਾਲੇ ਸਮੇਂ ਵਿੱਚ ਇਸ ਦਾ ਮਾੜਾ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵਿੱਤ ਮੰਤਰੀ ਬਿੱਲ ਮੌਰਨਿਊ ਨੇ ਵੀ ਇਹ ਸੰਕੇਤ ਦਿੱਤਾ ਸੀ ਕਿ ਓਟਵਾ ਰੀਅਲ ਅਸਟੇਟ ਮਾਰਕਿਟ ਉੱਤੇ ਨਜ਼ਰ ਰੱਖ ਰਿਹਾ ਹੈ ਤੇ ਸਰਕਾਰ ਇਹ ਵਿਚਾਰਾਂ ਕਰ ਰਹੀ ਹੈ ਕਿ ਕੈਨੇਡੀਅਨ ਅਜੇ ਵੀ ਘਰ ਖਰੀਦ ਸਕਣ। ਇਸ ਲਈ ਇਹ ਯਕੀਨੀ ਬਣਾਉਣ ਲਈ ਰੀਅਲ ਅਸਟੇਟ ਮਾਰਕਿਟਾਂ ਵਿੱਚ ਆਈ ਤੇਜ਼ੀ ਨੂੰ ਠੱਲ੍ਹ ਪਾਉਣ ਵਾਸਤੇ ਮਾਪਦੰਡ ਤੈਅ ਕਰਨ ਬਾਰੇ ਵਿਚਾਰਾਂ ਚੱਲ ਰਹੀਆਂ ਹਨ।ਪਰ ਦੂਸਰੇ ਪਾਸੇ ਬਾਹਰਲੇ ਮੁਲਕਾ ਤੋਂ ਅਮੀਰ ਲੋਕ ਕੈਨੇਡਾ ਵਿੱਚ ਪ੍ਰਾਪਰਟੀਆ ਖਰੀਦਣ ਦੇ ਰੁਝਾਨ ਨੇ ਘਰਾਂ ਅਤੇ ਫਾਰਮਾਂ ਦੀਆ ਕੀਮਤਾਂ ਵਧਾ ਦਿੱਤੀਆ ਹਨ ਇਹ ਤੇਜੀ ਬਰਕਰਾਰ ਰਹਿਣ ਦੇ ਅਸਾਰ ਹਨ।ਕਈ ਤਾਂ ੋਿੲਥੋਂ ਤੱਕ ਕਹਿੰਦੇ ਹਨ ਕਿ ਇਹ ਕੀਮਤਾਂ ਹੋਰ ਵੀ ਉਪਰ ਜਾਣਗੀਆਂ।ਵੈਨਕੂਵਰ ਵਿੱਚ ਪੁਰਾਣਾ ਘਰ ਵੀ ਤਿੰਨ ਚਾਰ ਮਿਲੀਅਨ ਦਾ ਵਿਕ ਰਿਹਾ ਹੈ ਬਿਲਡਰਾਂ ਨਮੂ ਗਰ ਨਹਂਿ ਮਿਲਦੇ। ਵੈਨਕੂਵਰ ਵਾਲੇ ਤਿੰਨ ਮਿਲੀਅਨ ਦਾ ਘਰ ਵੇਚਕੇ ਸਰੀ ਵਿੱਚ ਡੇਢ ਮਿਲੀਅਨ ਦਾ ਘਰ ਖਰੀਦ ਰਹੇ ਹਨ।ਸਰੀ ਵਾਲੇ ਡੇਢ ਮਿਲੀਅਨ ਦਾ ਵੇਚਕੇ ਲੈਂਗਲੀ ਐਬਟਸਫੋਰਡ ਵਿੱਚ ਮਿਲੀਅਨ ਦੀ ਪ੍ਰਾਪਰਟੀ ਨੂੰ ਹੱਥ ਪਾ ਰਹੇ ਹਨ।ਐਬਟਸਫੋਰਡ ਵਾਲੇ ਅਗਾਂਹ ਚਿਲਾਵੈਕ ਅਤੇ ਮਿਸ਼ਨ ਦੇ ਫਾਰਮ ਖਰੀਦ ਰਹੇ ਹਨ।ਇਸ ਰੁਝਾਨ ਤੋਂ ਲੱਗਦਾ ਹੈ ਕਿ ਅਜੇ ਕੀਮਤਾਂ ਵਿੱਚ ਵਾਧਾ ਅਤੇ ਖਰੀਦ ਵਿੱਚ ਤੇਜੀ ਇਸੇ ਤਰਾਂ ਹੀ ਬਰਕਰਾਰ ਰਹੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ

ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ

ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ

ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.