67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੇਟ ਲਿਫਟਿੰਗ ਮੁਕਾਬਲੇ

———–

ਕੁਲਵਿੰਦਰ ਸਿੰਘ ਰਾਏ, ਖੰਨਾ : 67ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵੇਟ ਲਿਫਟਿੰਗ ਅੰਡਰ 17 ਸਾਲ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਸਥਾਨਕ ਨਰੇਸ਼ ਚੰਦ ਸਟੇਡੀਅਮ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਿੰਪਲ ਮਦਾਨ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਦੀ ਰਹਿਨੁਮਾਈ ਹੇਠ ਸ਼ੁਰੂ ਹੋਈਆਂ। ਇਨ੍ਹਾਂ ਖੇਡਾਂ ਦੇ ਓਵਰਆਲ ਇੰਚਾਰਜ ਪਿੰ੍ਸੀਪਲ ਨਵਤੇਜ ਸ਼ਰਮਾ, ਪਿੰ੍ਸੀਪਲ ਇੰਦਰਜੀਤ ਸਿੰਘ, ਪਿੰ੍ਸੀਪਲ ਸ਼ਮਿੰਦਰ ਵਰਮਾ ਨੇ ਦੱਸਿਆ ਕਿ ਇਹਨਾਂ ਖੇਡਾਂ ‘ਚ ਵੱਖ-ਵੱਖ ਜਿਲਿਆਂ ਤੋਂ ਆਏ ਖਿਡਾਰੀਆਂ ਨੇ ਭਾਗ ਲਿਆ। ਜਿਸ ‘ਚ ਅੱਜ ਦੇ ਇਸ ਟੂਰਨਾਮੈਂਟ ‘ਚ ਅੰਡਰ 17 ਲੜਕੀਆਂ ਦੇ ਖੇਡ ਮੁਕਾਬਲੇ ਖੇਡ ਮੁਕਾਬਲਿਆਂ ‘ਚ ਓਵਰਆਲ ਜੇਤੂ ਜ਼ਿਲ੍ਹਾ ਲੁਧਿਆਣਾ ਪਹਿਲਾ ਸਥਾਨ , ਰੂਪਨਗਰ ਦੂਸਰਾ ਸਥਾਨ ਤੇ ਜ਼ਿਲ੍ਹਾ ਜਲੰਧਰ ਨੇ ਓਵਰਆਲ ਤੀਸਰਾ ਸਥਾਨ ਪ੍ਰਰਾਪਤ ਕੀਤਾ। ਖੇਡ ਮੁਕਾਬਲੇ ‘ਚ ਗੁਰਸਾਹਿਬ ਕੌਰ ਪਿੰਡ ਬੁਰਜ ਖੇਲਾ ਪਿਤਾ ਗੁਰਮੁੱਖ ਸਿੰਘ ਨੂੰ ਤੀਜੇ ਸਥਾਨ ‘ਤੇ ਰਹਿਣ ‘ਤੇ ਕੋਚ ਲਖਵੀਰ ਲਾਲ ਜ਼ਿਲ੍ਹਾ ਜਲੰਧਰ ਨੂੰ ਵਧਾੲਂੀਆਂ ਦਿੱਤੀਆਂ ਗਈਆਂ। ਸੀਨੀਅਰ ਵੇਟ ਲਿਫਟਿੰਗ ਕੋਚ ਮੋਹਨ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ। ਖਿਡਾਰੀਆਂ, ਉਨ੍ਹਾਂ ਦੇ ਕੋਚਾਂ ਅਤੇ ਮਾਤਾ ਪਿਤਾ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ। ਇਸ ਮੌਕੇ ਸਰੀਰਕ ਸਿੱਖਿਆ ਅਧਿਆਪਕਾਂ ‘ਚੋਂ ਸਟੇਟ ਅਵਾਰਡੀ ਨਾਜਰ ਸਿੰਘ, ਜਸਵੀਰ ਕੌਰ ਸਮਨਦੀਪ ਕੌਰ, ਸੁਖਦੀਪ ਕੌਰ, ਅਮਨਦੀਪ ਕੌਰ, ਅਰਮਿੰਦਰ ਕੌਰ, ਅਮਰਜੀਤ ਕੌਰ, ਮਲਕੀਤ ਕੌਰ, ਸੁਰਿੰਦਰ ਵਾਲੀਆ, ਡਾ:ਰਿਪੂਦਮਨ ਸਿੰਘ ਇਕੋਲਾਹਾ, ਰਕੇਸ਼ ਕੁਮਾਰ, ਰਵਿੰਦਰ ਸਿੰਘ, ਗੌਰਵ ਸ਼ਰਮਾ, ਜਤਿੰਦਰ ਸਿੰਘ, ਕਿਰਨ ਸਿੰਘ, ਬਿੱਕਰ ਸਿੰਘ, ਗੁਰਦੀਪ ਸਿੰਘ, ਦਵਿੰਦਰ ਸਿੰਘ, ਅਨਿਲ ਕੁਮਾਰ, ਲਵਪ੍ਰਰੀਤ ਸਿੰਘ, ਨਾਜਰ ਸਿੰਘ ਨਸਰਾਲੀ, ਹਰਮਨਦੀਪ ਸਿੰਘ, ਕੁਲਵਿੰਦਰ ਸਿੰਘ, ਪਲਵਿੰਦਰ ਸਿੰਘ, ਅਮਰੀਕ ਸਿੰਘ, ਪਰਮੀਤ ਸਿੰਘ ਆਦਿ ਹਾਜ਼ਰ ਸਨ।