Ad-Time-For-Vacation.png

ਵਿਸ਼ਵ ਯੁੱਧਾਂ ਦੇ ਸਿੱਖ ਫ਼ੌਜੀਆਂ ਦੀ ਯਾਦਗਾਰ ਉਸਾਰੀ ਦੀ ਮੰਗ ਨੂੰ ਲੈ ਕੇ ਐਮ. ਪੀ. ਢੇਸੀ ਨੇ ਸੰਸਦ ‘ਚ ਲਿਆਂਦਾ ਮਤਾ

ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਵਿਚ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਣ ਵਾਲੇ ਸਿੱਖ ਫ਼ੌਜੀਆਂ ਦੀ ਯਾਦਗਾਰ ਉਸਾਰਨ ਦੀ ਮੰਗ ਨੂੰ ਲੈ ਕੇ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ 19 ਦਸੰਬਰ ਨੂੰ ਅਰਲੀ ਡੇਅ ਮੋਸ਼ਨ ਦੇ ਮਤਾ ਨੰਬਰ 708 ਲਿਆਂਦਾ ਹੈ, ਜਿਸ ‘ਤੇ ਹੁਣ ਤੱਕ 113 ਸੰਸਦ ਮੈਂਬਰਾਂ ਨੇ ਹਮਾਇਤ ਵਜੋਂ ਦਸਤਖ਼ਤ ਕੀਤੇ ਹਨ।ਐਮ. ਪੀ. ਢੇਸੀ ਨੇ ਮਤੇ ਵਿਚ ਲਿਖਿਆ ਕਿ ਦੋਵੇਂ ਵਿਸ਼ਵ ਜੰਗਾਂ ਦੌਰਾਨ ਸਿੱਖ ਸਿਪਾਹੀਆਂ ਨੇ ਬਰਤਾਨੀਆ ਲਈ ਬਹਾਦਰੀ ਦਾ ਪ੍ਰਗਟਾਵਾ ਕਰਦਿਆਂ ਕੁਰਬਾਨੀਆਂ ਦਿੱਤੀਆਂ ਹਨ। ਇਨ੍ਹਾਂ ਸੂਰਬੀਰ ਯੋਧਿਆਂ ਦੀ ਯਾਦ ਵਿਚ ਕੇਂਦਰੀ ਲੰਡਨ ਵਿਚ ਕਿਸੇ ਥਾਂ ਰਾਸ਼ਟਰੀ ਯਾਦਗਾਰ ਉਸਾਰਨ ਲਈ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਐਮ. ਪੀ. ਢੇਸੀ ਨੇ ਇਸ ਮਤੇ ਵਿਚ ਲੰਡਨ ਮੇਅਰ ਸਦੀਕ ਖ਼ਾਨ ਵਲੋਂ ਇਸ ਯਾਦਗਾਰ ਦੇ ਹੱਕ ਵਿਚ ਦਿੱਤੇ ਬਿਆਨ ਦਾ ਵੀ ਸਵਾਗਤ ਕੀਤਾ ਹੈ। ਭਾਰਤ ਵਿਚ ਬਿ੍ਟਿਸ਼ ਰਾਜ ਵੇਲੇ ਸਿੱਖਾਂ ਦੀ ਆਬਾਦੀ ਸਿਰਫ਼ 2 ਫ਼ੀਸਦੀ ਸੀ, ਜਦਕਿ ਫ਼ੌਜ ਵਿਚ ਸਿੱਖਾਂ ਦੀ ਗਿਣਤੀ 20 ਫ਼ੀਸਦੀ ਸੀ। ਇਨ੍ਹਾਂ ਵਿਸ਼ਵ ਯੁੱਧਾਂ ਦੌਰਾਨ 83,000 ਦਸਤਾਰਧਾਰੀ ਸਿੱਖ ਸ਼ਹੀਦ ਹੋਏ ਅਤੇ ਇਕ ਲੱਖ ਤੋਂ ਵੱਧ ਜ਼ਖ਼ਮੀ ਹੋਏ ਸਨ ḩ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਇਨ੍ਹਾਂ ਯੋਧਿਆਂ ਦੀ ਯਾਦਗਾਰ ਸਥਾਪਤ ਕਰਨ ਲਈ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ ḩ ਇਸ ਸਬੰਧੀ ਗੱਲ ਕਰਦਿਆਂ ਢੇਸੀ ਨੇ ਕਿਹਾ ਕਿ ਇਸ ਮਤੇ ‘ਤੇ ਪਹਿਲੇ ਦਿਨ ਹੀ ਵੱਡੀ ਗਿਣਤੀ ਵਿਚ ਵੱਖ-ਵੱਖ ਪਾਰਟੀਆਂ ਦੇ ਸਾਥੀ ਸੰਸਦ ਮੈਂਬਰਾਂ ਵਲੋਂ ਦਸਤਖ਼ਤ ਕਰਕੇ ਸਹਿਯੋਗ ਦਿੱਤਾ ਗਿਆ ਹੈ। ਜਿਨ੍ਹਾਂ ਵਿਚ ਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਸੀਮਾ ਮਲਹੋਤਰਾ, ਲੇਬਰ ਦੇ ਡਿਪਟੀ ਲੀਡਰ ਟੌਮ ਵਾਟਸਨ, ਜੌਹਨ ਮੈਕਡਾਨਲ ਸ਼ੈਡੋ ਖਜ਼ਾਨਾ ਮੰਤਰੀ, ਕਿੰਨ ਕਲਾਰਕ, ਡੌਮਨਿਕ ਗਰੀਵ, ਈਅਨ ਬਲੈਕ ਫੋਰਡ, ਨਾਈਜ਼ਲ ਡੋਡਸ, ਲੇਡੀ ਹਾਰਮਨ, ਕਾਰਲੋਲਾਈਨ ਲੂਕਾ, ਲਿਜ਼ ਸਵੇਲੇ ਰੌਬਰਟਸ, ਟਿੰਮ ਫਾਰੋਨ ਸ਼ਾਮਿਲ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.