ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੇ ਛਪੇਗਾ ਵਿਸ਼ੇਸ਼ ਅੰਕ
ਸਰੀ- ਇੰਡੀਅਨ ਐਬਰੋਡ ਐਂਡ ਪੰਜਾਬ ਇੰਮਪੈਕਟ, ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ ਦਾ ਸਪੈਸ਼ਲ ਕੈਨੇਡਾ ਐਡੀਸ਼ਨ 2018 ਸਫਲਤਾ ਨਾਲ ਪਾਠਕਾਂ ਸਨਮੁੱਖ ਭੇਟ ਕਰ ਚੁੱਕਾ ਵਿਸ਼ਵ ਪ੍ਰਸਿੱਧੀ ਪ੍ਰਾਪਤ *ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਇਹਨੀ ਦਿਨੀ ਕੈਨੇਡਾ ਪੁੱਜ ਗਿਆ ਹੈ। ਉਹ ਕੈਨੇਡਾ ਦੇ ਗੁਰਦੁਆਰਿਆਂ, ਇਤਹਾਸਕ ਥਾਵਾਂ, ਪ੍ਰਵਾਸੀ ਉਦਯੋਗਪਤੀਆਂ, ਪ੍ਰਵਾਸੀ ਕਾਰੋਬਾਰੀਆਂ, ਸਿਆਸਤਦਾਨਾਂ, ਆਰਟਿਸਟਾਂ, ਪ੍ਰਸਿੱਧ ਪੰਜਾਬੀ ਡਾਕਟਰਾਂ, ਵਕੀਲਾਂ, ਸਾਇੰਸਦਾਨਾਂ ਨਾਲ ਤਾਲਮੇਲ ਕਰਕੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਉਤੇ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਵਿਸ਼ੇਸ਼ ਅੰਕ 2019 ਸਬੰਧੀ ਆਪਣੀਆਂ ਯੋਜਨਾਵਾਂ ਸਾਂਝੀਆਂ ਕਰੇਗਾ। ਇੰਡੀਅਨ ਐਬਰੋਡ ਐਂਡ ਪੰਜਾਬ ਇੰਮਪੈਕਟ ਦੇ ਗੁਰੂ ਨਾਨਕ ਦੇਵ ਜੀ ਸਬੰਧੀ ਅੰਕ ਦੇ ਏ-ਫੋਰ ਸਾਈਜ਼ ਦੇ 550 ਰੰਗਦਾਰ ਸਫੇ ਹੋਣਗੇ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਚਹੁੰ ਕੂੰਟਾਂ ਦੀਆਂ ਸੰਸਾਰ ਫੇਰੀਆਂ, ਗੁਰਬਾਣੀ, ਗੁਰਮਤ ਸਾਹਿੱਤ ਸਬੰਧੀ ਵਿਸ਼ੇਸ਼ ਲੇਖਾਂ ਤੋਂ ਬਿਨ੍ਹਾਂ ਸੰਸ਼ਾਰ ਭਰ ਦੇ ਗੁਰਦੁਆਰਿਆਂ, ਵਿਦਿਅਕ ਸੰਸਥਾਵਾਂ, ਦੇ ਫੋਨ ਈ-ਮੇਲ ਆਦਿ ਸੂਚਨਾਵਾਂ ਤੋਂ ਬਿਨ੍ਹਾਂ ਵਪਾਰਕ ਪੰਨੇ ਵੀ ਹੋਣਗੇ, ਜਿਸ ਵਿੱਚ ਚਾਹਵਾਨ ਆਪਣੇ ਇਸ਼ਤਿਹਾਰ ਦੇਕੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ‘ਤੇ ਛਪ ਰਹੀ ਇਸ ਵਿਲੱਖਣ ਪੁਸਤਕ ‘ਚ ਵਿਸ਼ੇਸ਼ ਥਾਂ ਪ੍ਰਾਪਤ ਕਰ ਸਕਣਗੇ।
ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ


