ਕੁਲਵਿੰਦਰ ਸਿੰਘ ਰਾਏ, ਖੰਨਾ : ਸਰਕਾਰੀ ਮਿਡਲ ਸਮਾਰਟ ਸਕੂਲ ਕੌੜੀ ਦੇ ਹਿੰਦੀ ਅਧਿਆਪਕ ਅਨਮੋਲ ਸੂਦ ਦੇ ਉਪਰਾਲਿਆਂ ਸਦਕਾ ਤੇ ਬੱਚਿਆਂ ਨੂੰ ਸਿੱਖਿਆ ਦੇ ਖੇਤਰ ‘ਚ ਤਜ਼ਰਬੇ ਤੇ ਨੈਤਿਕਤਾ ਬਾਰੇ ਜਾਣੂ ਕਰਵਾਉਣ ਲਈ ਸਕੂਲ ਦੇ ਵਿਦਿਆਰਥੀਆਂ ਨੇ ਹਾਲ ਹੀ ‘ਚ ਚਾਣਕਿਆ ਡੇਅਰੀ ਪਲਾਂਟ ਦਾ ਦੌਰਾ ਕਰਕੇ ਸੁਪਰ ਪਲਾਂਟ ਮੰਡੀ ਗੋਬਿੰਦਗੜ੍ਹ ਵਿਖੇ ਲਗਾਇਆ।

ਮਿਲਕ ਪਲਾਂਟ ਦੇ ਦੌਰੇ ਦੌਰਾਨ ਵਿਦਿਆਰਥੀਆਂ ਨੇ ਦੁੱਧ ਉਤਪਾਦਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਪਲਾਂਟ ‘ਚ ਵੱਖ-ਵੱਖ ਪੜਾਵਾਂ ਬਾਰੇ ਦੱਸਿਆ ਗਿਆ ਤੇ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਵਿਦਿਆਰਥੀਆਂ ਲਈ ਇਹ ਦੌਰਾ ਇੱਕ ਅਹਿਮ ਤਜ਼ੁਰਬਾ ਸਾਬਤ ਹੋਇਆ, ਜਿਸ ਨਾਲ ਉਨ੍ਹਾਂ ਨੂੰ ਦੁੱਧ ਉਤਪਾਦਨ ਦੀ ਪ੍ਰਕਿਰਿਆ ਨੂੰ ਵਪਾਰਕ ਤੇ ਤਕਨੀਕੀ ਦਿ੍ਸ਼ਟੀਕੋਣ ਤੋਂ ਸਮਝਣ ਦਾ ਮੌਕਾ ਮਿਲਿਆ। ਇਸ ਦੌਰੇ ਨੇ ਵਿਦਿਆਰਥੀਆਂ ਨੂੰ ਵਿਆਪਕ ਗਿਆਨ ਤੇ ਸਮਝ ਦਾ ਇੱਕ ਨਵਾਂ ਦਿ੍ਸ਼ਟੀਕੋਣ ਪ੍ਰਦਾਨ ਕੀਤਾ ਤੇ ਨਾਲ ਹੀ ਉਨ੍ਹਾਂ ਦੀ ਰੁਚੀ ‘ਚ ਵੀ ਵਾਧਾ ਕੀਤਾ।

ਇਸ ਮੌਕੇ ਸਕੂਲ ਦੇ ਸਮੂਹ ਬੱਚੇ ਤੇ ਅਧਿਆਪਕ ਅਨਮੋਲ ਸੂਦ, ਇੰਚਾਰਜ ਨੀਲਮ ਰਾਣੀ, ਅਮਨਦੀਪ, ਜਰਨੈਲ ਕੌਰ ਵੀ ਹਾਜ਼ਰ ਸਨ। ਕੰਪਨੀ ਦੇ ਜਰਨਲ ਮੈਨੇਜਰ ਅਤੁਲ ਸ਼ਰਮਾ ਨੇ ਵਿਦਿਆਰਥੀਆਂ ਦੀ ਆਵਾਜਾਈ ਦਾ ਵੀ ਪ੍ਰਬੰਧ ਕੀਤਾ। ਸਾਰਿਆਂ ਨੇ ਕੰਪਨੀ ਦੇ ਐੱਮਡੀ ਵਿਨੋਦ ਦੱਤ, ਧੀਮਾਨ ਐਡਮਿਨ ਫਾਈਨਾਂਸ ਤੇ ਅਤੁਲ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ।