ਸਟਾਫ ਰਿਪੋਰਟਰ, ਰੂਪਨਗਰ : ਅੰਬੂਜਾ ਸੀਮੈਂਟ ਫਾਊਂਡੇਸ਼ਨ ਦਬੁਰਜੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਵਿਖੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਅੰਬੂਜਾ ਸੀਮੈਂਟ ਯੂਨਿਟ ਦਬੁਰਜੀ ਦੇ ਮੁਖੀ ਸ਼ਸ਼ੀ ਭੂਸ਼ਣ ਮੁਖੀਜਾ ਅਤੇ ਅੰਬੂਜਾ ਸੀਮੈਂਟ ਫਾਊਂਡੇਸ਼ਨ ਦੇ ਜ਼ੋਨਲ ਹੈੱਡ ਵਿਸ਼ਨੂੰ ਤਿ੍ਵੇਦੀ ਦੀ ਦੇਖ-ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਦੌਰਾਨ ਘਨੌਲੀ ਅਤੇ ਲੌਦੀਮਾਜਰਾ ਦੇ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਇਲਾਵਾ ਮਿਡਲ ਸਕੂਲ ਦਬੁਰਜੀ ਅਤੇ ਜੀਜੀਐੱਸਐੱਸਟੀਪੀ ਹਾਈ ਸਕੂਲ ਨੂੰਹੋਂ ਕਾਲੋਨੀ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਅੱਠਵੀਂ ਅਤੇ ਦਸਵੀਂ ਜਮਾਤਾਂ ਦੇ 22 ਵਿਦਿਆਰਥੀਆਂ ਨੂੰ ਸਾਈਕਲ ਦਿੱਤੇ ਗਏ, ਜਦੋਂਕਿ ਬਾਰ੍ਹਵੀਂ ਜਮਾਤ ਦੇ 6 ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਗਏ। ਇਸ ਦੌਰਾਨ ਚਾਰੇ ਸਕੂਲਾਂ ਦੇ ਪਿੰ੍ਸੀਪਲਾਂ ਤੇ ਮੁੱਖ ਅਧਿਆਪਕਾਂ ਤੋਂ ਇਲਾਵਾ ਅੰਬੂਜਾ ਸੀਮੈਂਟ ਯੂਨਿਟ ਦਬੁਰਜੀ ਦੇ ਹੈੱਡ ਸ਼ਸ਼ੀ ਭੂਸ਼ਣ ਮੁਖੀਜਾ, ਏਸੀਐੱਫ ਦੇ ਖੇਤਰੀ ਮੁਖੀ ਵਿਸ਼ਨੂੰ ਤਿ੍ਵੇਦੀ, ਪ੍ਰਰਾਜੈਕਟ ਅਫਸਰ ਅਮਨਦੀਪ ਸੈਣੀ ਆਦਿ ਹਾਜ਼ਰ ਸਨ।