ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸੱਤਿਆ ਭਾਰਤੀ ਸਕੂਲ ਪਿੰਡ ਤੂੰਗਾਹੇੜੀ ‘ਚ ਪੜ੍ਹਦੇ 157 ਬੱਚਿਆਂ ਨੂੰ ਪਿੰਡ ਅਕਾਲਗੜ੍ਹ ਖੁਰਦ ਦੇ ਸਾਬਕਾ ਸਰਪੰਚ ਕੈਪਟਨ ਬੂਟਾ ਸਿੰਘ ਵੱਲੋਂ ਠੰਢ ਦੇ ਮੌਸਮ ਨੂੰ ਵੇਖਦਿਆਂ ਬੂਟ ਵੰਡੇ ਗਏ।
ਇਸ ਮੌਕੇ ਸਾਬਕਾ ਸਰਪੰਚ ਬੂਟਾ ਸਿੰਘ ਨੇ ਕਿਹਾ ਬੱਚੇ ਸਾਡੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਸਿੱਖਿਆ ਦੇ ਖੇਤਰ ‘ਚ ਕੀਤਾ ਗਿਆ ਦਾਨ ਸਭ ਤੋਂ ਵੱਡਾ ਦਾਨ ਹੁੰਦਾ ਹੈ।
ਇਸ ਦੌਰਾਨ ਮੁੱਖ ਅਧਿਆਪਕਾ ਸ਼ਰਨਜੀਤ ਕੌਰ ਨੇ ਧੰਨਵਾਦ ਕੀਤਾ। ਇਸ ਮੌਕੇ ਧਰਮਿੰਦਰ ਸਿੰਘ, ਰਮਨਜੀਤ ਕੌਰ, ਰੁਪਿੰਦਰ ਕੌਰ, ਮਨਦੀਪ ਕੌਰ, ਪ੍ਰਵੀਨ ਕੌਰ, ਰਾਜਵਿੰਦਰ ਕੌਰ, ਰਤਨਦੀਪ ਕੌਰ ਤੇ ਗੁਰਮੁਖ ਸਿੰਘ ਆਦਿ ਹਾਜ਼ਰ ਸਨ।


