ਸੁਖਦੇਵ ਗਰਗ, ਜਗਰਾਓਂ : ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਅਸਥਾਨਾਂ ‘ਤੇ ਮੱਥਾ ਟੇਕਿਆ। ਪਿੰ੍ਸੀਪਲ ਨੀਲੂ ਨਰੂਲਾ ਨੇ ਦੱਸਿਆ ਕਿ ਜਮਾਤ ਨਰਸਰੀ ਤੋਂ ਤੀਸਰੀ ਤੱਕ ਦੇ ਬੱਚਿਆਂ ਲਈ ਇਤਿਹਾਸਿਕ ਟੂਰ ਵਿਚ ਮੈਹਦੇਆਣਾ ਸਾਹਿਬ ਜਾ ਕੇ ਮੱਥਾ ਟੇਕਿਆ ਅਤੇ ਇਤਿਹਾਸ ਨਾਲ ਜੁੜੀਆਂ ਮੂਰਤੀਆਂ ਬਾਰੇ ਜਾਣਕਾਰੀ ਹਾਸਲ ਕੀਤੀਆਂ। ਉਨਾਂ੍ਹ ਦੱਸਿਆ ਕਿ ਦੇਸ਼ ਭਗਤ ਨੇ ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ ਸੀ। ਉਨਾਂ੍ਹ ਬਾਰੇ ਵੀ ਜਾਣਕਾਰੀ ਦਿੱਤੀ। ਬੱਚਿਆਂ ਨੂੰ ‘ਨਾਨਕਸਰ ਭਗਤੀ ਦਾ ਘਰ’ ਲਿਜਾਇਆ ਗਿਆ ਜਿੱਥੇ ਜਾ ਕੇ ਬੱਚਿਆਂ ਨੇ ਮੱਥਾ ਟੇਕਿਆ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਉਨਾਂ੍ਹ ਦੱਸਿਆ ਕਿ ਬੱਚਿਆਂ ਨੂੰ ਲੰਗਰ ਛਕਾਇਆ ਗਿਆ ਬੱਚਿਆਂ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਲੰਗਰ ਛਕਿਆ ਤੇ ਇਤਿਹਾਸਿਕ ਯਾਤਰਾ ਦਾ ਬੱਚਿਆਂ ਨੇ ਬਹੁਤ ਹੀ ਆਨੰਦ ਮਾਣਿਆ।
ਪਿੰ੍ਸੀਪਲ ਨੀਲੂ ਨਰੂਲਾ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਹੈ ਕਿ ਸਮੇ- ਸਮੇਂ ‘ਤੇ ਇਤਿਹਾਸਿਕ ਤੇ ਧਾਰਮਿਕ ਟੂਰ ਦਾ ਆਯੋਜਨ ਕਰਨ ਦਾ ਮਨੋਰਥ ਇਹੀ ਹੈ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇ। ਉਨਾਂ੍ਹ ਕਿਹਾ ਕਿ ਮੁਗ਼ਲਾਂ ਦੇ ਰਾਜ ਸਮੇਂ ਜਿਹੜੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ, ਉਨਾਂ੍ਹ ਕੁਰਬਾਨੀਆਂ ਦਾ ਜ਼ਿੰਦਾ ਜਾਗਦਾ ਸਬੂਤ ਮੈਹਦੇਆਣਾ ਸਾਹਿਬ ਵਿਖੇ ਸਥਿਤ ਹੈ ਤੇ ਉਨਾਂ੍ਹ ਸ਼ਹੀਦਾਂ ਦੀਆਂ ਮੂਰਤਾਂ ਆਪਣੇ ਅੱਖਾਂ ਸਾਹਮਣੇ ਦੇਖ ਕੇ ਬੱਚਿਆਂ ਨੂੰ ਇਹ ਗਿਆਨ ਹੋਇਆ ਹੈ ਕਿ ਉਨਾਂ੍ਹ ਨੂੰ ਕਿੰਨੇ ਤਸੀਹੇ ਦਿੱਤੇ ਗਏ ਹਨ ਇਹ ਸਭ ਬੱਚੇ ਆਪਣੇ ਅੱਖੀਂ ਦੇਖ ਕੇ ਬਹੁਤ ਜਲਦੀ ਸਿੱਖ ਸਕਦੇ ਹਨ ਤੇ ਆਪਣੇ ਇਤਿਹਾਸ ਨੂੰ ਭੁਲਾ ਨਹੀਂ ਸਕਦੇ।


