ਪੱਤਰ ਪੇ੍ਰਰਕ, ਅੰਮਿ੍ਤਸਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕ ਪੋ੍. ਸੁਰਜੀਤ ਸਿੰਘ ਦੇ ਕੋਲੋਂ ਮਾਨਸਿਕ ਤੌਰ ਤੇ ਪੇ੍ਸ਼ਾਨ ਿਵਿਦਆਰਥਣ ਦੀ ਮੌਤ ਦੀ ਚਾਰ ਚੁਫੇਰਿਉਂ ਹੋ ਰਹੀ ਕਰੜੀ ਨਿੰਦਿਆਂ ਦੇ ਸਿਲਸਿਲੇ ਤਹਿਤ ਿਵਿਦਆਰਥੀ ਜੱਥੇਬੰਦੀ ਸੱਥ ਦੇ ਵੱਲੋਂ ਸਰਗਰਮ ਅਹੁਦੇਦਾਰਾਂ ਤੇ ਮੈਂਬਰਾਂ ਦੀ ਹਾਜ਼ਰੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਿਵਿਦਆਰਥੀਆਂ ਦੇ ਸਹਿਯੋਗ ਨਾਲ ਇਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਮਕਸਦ ਸਵਰਗਵਾਸੀ ਿਵਿਦਆਰਥਣ ਸਾਥਣ ਦੀ ਆਤਮਿਕ ਸ਼ਾਂਤੀ ਤੇ ਨਿਆ ਦੇ ਲਈ ਆਵਾਜ਼ ਬੁਲੰਦ ਕਰਨਾ ਸੀ। ਬੀਤੀ ਦੇਰ ਸ਼ਾਮ ਗਏ ਸੱਭ ਤੋਂ ਪਹਿਲਾਂ ਿਵਿਦਆਰਥੀ ਜੱਥੇਬੰਦੀ ਦੇ ਸਮੁੱਚੇ ਅਹੁਦੇਦਾਰ ਤੇ ਮੈਂਬਰ ਤੇ ਿਵਿਦਆਰਥੀ ਕੈਂਪਸ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਤੇ ਫਿਰ ਮੋਮਬਤੀਆਂ ਜਗਾ ਕੇ ਮਾਰਚ ਕੱਿਢਆ। ਇਹ ਮਾਰਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਮੁੱਖ ਭਾਈ ਗੁਰਦਾਸ ਲਾਇਬ.ੇ੍ਰਰੀ ਦੇ ਨਜਦੀਕ ਆ ਕੇ ਸੰਪੰਨ ਹੋਇਆ। ਇਸ ਦੌਰਾਨ ਸਮੁੱਚੇ ਅਹੁਦੇਦਾਰਾਂ ਮੈਂਬਰਾਂ ਤੇ ਿਵਿਦਆਰਥੀਆਂ ਨੇ ਕਸੂਰਵਾਰ ਪੋ੍. ਸੁਰਜੀਤ ਸਿੰਘ ਦੇ ਵਿਰੋਧੀ ਨਾਅਰੇ ਲਗਾਉਂਦਿਆਂ ਸਵ. ਿਵਿਦਆਰਥਣ ਸਾਥਣ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਹਾਅ ਦਾ ਨਾਅਰਾ ਮਾਰਿਆ।