ਮਨੋਰੰਜਨ ਡੈਸਕ, ਨਵੀਂ ਦਿੱਲੀ : ਆਮਿਰ ਖਾਨ ਦੀ ਬੇਟੀ ਆਇਰਾ ਖਾਨ ਕੁਝ ਹੀ ਦੇਰ ‘ਚ ਮਿਸ ਤੋਂ ਮਿਸਿਜ਼ ਨੂਪੁਰ ਸ਼ਿਖਰੇ ਬਣਨ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਆਇਰਾ ਤੇ ਨੂਪੁਰ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ‘ਚ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ ‘ਚ ਰਜਿਸਟਰਾਰ ਵਿਆਹ ਕਰਵਾਉਣ ਜਾ ਰਹੇ ਹਨ। ਹਾਲਾਂਕਿ ਵਿਆਹ ਤੋਂ ਪਹਿਲਾਂ ਲਾੜੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਯੂਜ਼ਰਜ਼ ਨੂੰ ਹੈਰਾਨ ਕਰ ਰਹੀਆਂ ਹਨ।

ਵਿਆਹ ਤੋਂ ਪਹਿਲਾਂ ਆਇਰਾ ਖਾਨ ਦੀ ਲੁੱਕ

ਆਇਰਾ ਖਾਨ ਅੱਜ-ਕੱਲ੍ਹ ਆਪਣੇ ਵਿਆਹ ਨੂੰ ਲੈ ਕੇ ਕਾਫੀ ਖੁਸ਼ ਹੈ। ਅਜਿਹੇ ‘ਚ ਉਸ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਇਕ ਫੋਟੋ ਸ਼ੇਅਰ ਕਰ ਕੇ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀ ਅਪਡੇਟ ਸਾਂਝੀ ਕੀਤੀ ਹੈ। ਇਸ ਫੋਟੋ ‘ਚ ਆਇਰਾ ਮਿਰਰ ਸੈਲਫੀ ਨਾਲ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਸਿਰ ‘ਤੇ ਬ੍ਰਾਈਡ ਟੂ ਬੀ ਦਾ ਤਾਜ ਪਹਿਨਿਆ ਹੋਇਆ ਹੈ।

ਆਇਰਾ ਖਾਨ ਪਹੁੰਚੀ ਸੈਲੂਨ

ਸੋਸ਼ਲ ਮੀਡੀਆ ‘ਤੇ ਆਪਣੀ ਫੋਟੋ ਸ਼ੇਅਰ ਕਰਨ ਤੋਂ ਬਾਅਦ ਆਇਰਾ ਨੂੰ ਵਿਆਹ ਤੋਂ ਕੁਝ ਘੰਟੇ ਪਹਿਲਾਂ ਮੁੰਬਈ ਵਿਚ ਪਾਪਰਾਜ਼ੀ ਵੱਲੋਂ ਵੀ ਦੇਖਿਆ ਗਿਆ। ਇਸ ਦੌਰਾਨ ਆਮਿਰ ਦੀ ਬੇਟੀ ਸ਼ਾਰਟ ਸਕਰਟ ਅਤੇ ਟੀ-ਸ਼ਰਟ ਪਾਈ ਨਜ਼ਰ ਆਈ। ਇਸ ਦੇ ਨਾਲ ਹੀ ਉਸ ਨੇ ਕੋਲਾਪੁਰੀ ਚੱਪਲਾਂ ਪਾਈਆਂ ਹੋਈਆਂ ਸਨ ਅਤੇ ਸਿਰ ‘ਤੇ ‘ਟੂ ਬੀ’ ਤਾਜ ਪਾਇਆ ਹੋਇਆ ਸੀ, ਜਿਸ ਦਾ ਜ਼ਿਕਰ ਉਸ ਨੇ ਆਪਣੀ ਇੰਸਟਾ ਫੋਟੋ ‘ਚ ਕੀਤਾ।

ਯੂਜ਼ਰਜ਼ ਹਨ ਹੈਰਾਨ

ਹੋਣ ਵਾਲੀ ਦੁਲਹਨ ਦੀ ਇਸ ਲੁੱਕ ਨੂੰ ਦੇਖ ਕੇ ਸੋਸ਼ਲ ਮੀਡੀਆ ‘ਤੇ ਯੂਜ਼ਰਜ਼ ਕੁਝ ਹੈਰਾਨ ਅਤੇ ਪਰੇਸ਼ਾਨ ਵੀ ਹੋਏ। ਵਿਆਹ ਵਾਲੇ ਦਿਨ ਆਇਰਾ ਦੀ ਇਸ ਲੁੱਕ ਨੂੰ ਦੇਖ ਕੇ ਯੂਜ਼ਰਜ਼ ਨੇ ਕਾਫੀ ਕੁਮੈਂਟ ਕੀਤੇ। ਇਕ ਨੇ ਲਿਖਿਆ, ਵਿਆਹ ਵਾਲੇ ਦਿਨ ਉਹ ਕਿਵੇਂ ਘੁੰਮ ਰਹੀ ਹੈ?

ਮੁੰਬਈ ਤੋਂ ਬਾਅਦ ਇਸ ਸ਼ਹਿਰ ਵਿਚ ਹੋਣਗੇ ਫੰਕਸ਼ਨ

ਵਿਆਹ ਤੋਂ ਬਾਅਦ ਅੱਜ ਉਦੈਪੁਰ ‘ਚ ਆਇਰਾ ਅਤੇ ਨੂਪੁਰ ਦੇ ਵਿਆਹ ਦੇ ਕੁਝ ਫੰਕਸ਼ਨ ਵੀ ਹੋਣ ਜਾ ਰਹੇ ਹਨ। ਇਸ ਗੱਲ ਦਾ ਖੁਲਾਸਾ ਆਮਿਰ ਖਾਨ ਦੀ ਭੈਣ ਨਿਖਤ ਨੇ ਕੀਤਾ ਹੈ। ਉਨ੍ਹਾਂ ਨੇ ETimes ਨੂੰ ਦਿੱਤੀ ਇੰਟਰਵਿਊ ‘ਚ ਦੱਸਿਆ, ‘ਉਦੈਪੁਰ ਦੀ ਯੋਜਨਾ ਪੂਰੀ ਤਰ੍ਹਾਂ ਨਾਲ ਆਇਰਾ ਅਤੇ ਨੂਪੁਰ ਦੇ ਦੋਸਤਾਂ ਲਈ ਹੈ ਅਤੇ ਅਸੀਂ ਉਨ੍ਹਾਂ ਦੇ ਨਾਲ ਜਾ ਰਹੇ ਹਾਂ। ਉੱਥੇ ਅਸੀਂ ਸੰਗੀਤ ਅਤੇ ਮਹਿੰਦੀ ਦਾ ਪ੍ਰਬੰਧ ਕਰਾਂਗੇ।