ਸਟਾਫ ਰਿਪੋਰਟਰ, ਖੰਨਾ : ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਇਕ ਵਿਅਕਤੀ ਦਾ ਮੋਬਾਈਲ ਝਪਟ ਮਾਰ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਆਦਰਸ਼ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਪਿੰਡ ਭੜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸ਼ਿਕਾਇਤ ਤੋਂ ਬਾਅਦ ਰਾਜ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਰਾਜੇਵਾਲ, ਖੰਨਾ ਤੇ ਅਭੀਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰੁੜਕੀ ਥਾਣਾ ਸਿਟੀ-2 ਮਲੇਰਕੋਟਲਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਿਸ ਕੋਲ ਕਰਵਾਈ ਰਿਪੋਰਟ ਰਾਹੀਂ ਆਦਰਸ਼ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਕੰਮ ਦੇ ਸਬੰਧ ‘ਚ ਆਪਣੇ ਪਿੰਡ ਤੋਂ ਜੀਟੀਬੀ ਮਾਰਕੀਟ ਖੰਨਾ ਵਿਖੇ ਆਇਆ ਹੋਇਆ ਸੀ ਤਾਂ ਜੀਟੀਬੀ ਮਾਰਕੀਟ ਖੰਨਾ ਵਿਖੇ ਸਾਹਮਣੇ ਗੇਟ ਬੀਐੱਸਐਨਐੱਲ ਐਕਸਚੇਂਜ ਪੈਦਲ ਆਪਣੇ ਮੋਬਾਈਲ ਫੋਨ ‘ਤੇ ਗੱਲ ਕਰਦਾ ਜਾ ਰਿਹਾ ਸੀ ਤਾਂ ਪਿੱਛੋ ਮੋਟਰਸਾਇਕਲ ਆਇਆ। ਜਿਸ ‘ਤੇ ਸਵਾਰ ਦੋ ਨੌਜਵਾਨ ਉਸਦਾ ਫੋਨ ਝੱਪਟ ਮਾਰ ਕੇ ਖੋਹ ਕੇ ਲੈ ਗਏ ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


