ਹਰਿਆਣਾ— ਹਰਿਆਣਾ ਦੇ ਸੋਨੀਪਤ ‘ਚ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਕੈਂਪ ‘ਚ ਐਤਵਾਰ ਦੇਰ ਰਾਤੀ ਵਟਸਐਪ ਗਰੁੱਪ ‘ਤੇ ਹੋਏ ਝਗੜੇ ਨੇ ਖੂਨੀ ਸੰਘਰਸ਼ ਦਾ ਰੂਪ ਲੈ ਲਿਆ। ਇਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਦਾ ਇਲਾਜ ਨਿੱਜੀ ਹਸਪਤਾਲ ‘ਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗਰੁੱਪ ‘ਚ 2 ਪਰਿਵਾਰਾਂ ਦੇ ਵਿਅਕਤੀ ਸਨ, ਜਿਨ੍ਹਾਂ ਦੀ ਤਸਵੀਰ ਪਾਉਣ ‘ਤੇ ਝਗੜਾ ਸ਼ੁਰੂ ਹੋਇਆ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੋਨੀਪਤ ਦੇ ਦਿੱਲੀ ਕੈਂਪ ਦੇ ਚਾਰ ਮਰਲਾ ਵਾਸੀ ਲਵ ਅਤੇ ਦਿਨੇਸ਼ ਉਰਫ ਬੰਟੀ ਵਟਸਐਪ ਗਰੁੱਪ ਨਾਲ ਜੁੜੇ ਹੋਏ ਸਨ। ਲਵ ਦੇ ਭਰਾ ਅਜੈ ਨੇ ਦੱਸਿਆ ਕਿ ਗਰੁੱਪ ‘ਚ ਫੋਟੋ ਪਾਉਣ ਦੀ ਗੱਲ ਨੂੰ ਲੈ ਕੇ ਵਟਸਐਪ ‘ਤੇ ਹੀ ਲਵ ਅਤੇ ਦਿਨੇਸ਼ ‘ਚ ਝਗੜਾ ਹੋ ਗਿਆ। ਇਸ ਦੇ ਬਾਅਦ ਦਿਨੇਸ਼ ਨੇ ਫੋਨ ਕਰਕੇ ਲਵ ਨੂੰ ਘਰ ਬੁਲਾਇਆ। ਉਥੇ ਉਨ੍ਹਾਂ ਦਾ ਝਗੜਾ ਖੂਨੀ ਸੰਘਰਸ਼ ‘ਚ ਬਦਲ ਗਿਆ। ਦਿਨੇਸ਼ ਅਤੇ ਉਸ ਦੇ ਪਰਿਵਾਰ ਨੇ ਲਵ ਅਤੇ ਤਿੰਨ ਹੋਰ ਲੋਕਾਂ ‘ਤੇ ਲਾਠੀ-ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਲਵ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਮੇਸ਼, ਕਮਲ ਅਤੇ ਮੋਨੂੰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੂਰੇ ਮਾਮਲੇ ਦੇ ਬਾਅਦ ਜਿੱਥੇ ਲਵ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।