ਖ਼ੁਦਕੁਸ਼ੀ ਪੀੜਤ ਔਰਤਾਂ ਨੇ ਬਾਦਲ ਸਰਕਾਰ ਦੀ ‘ਮਕਾਣ’ ਕੱਢੀ ਖ਼ੁਦਕੁਸ਼ੀ ਪੀੜਤ ਔਰਤਾਂ ਨੇ ਬਾਦਲ ਸਰਕਾਰ ਦੀ ‘ਮਕਾਣ’ ਕੱਢੀ ਪੰਜਾਬ ਕਿਸਾਨ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਅਤੇ ਆਈ.ਡੀ.ਪੀ. ਦੇ ਸੱਦੇ ‘ਤੇ ਅੱਜ ਜ਼ਿਲ੍ਹਾ ਕਚਹਿਰੀਆਂ ਵਿੱਚ ਕਰਜ਼ਿਆਂ ਤੇ ਗ਼ਰੀਬੀ ਕਾਰਨ ਖ਼ੁਦਕੁਸ਼ੀ ਕਰ ਗਏ ਮਜ਼ਦੂਰਾਂ-ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਬਾਦਲ ਸਰਕਾਰ ਦੀ ‘ਮਕਾਣ’ ਕੱਢੀ ਗਈ, ਜਿਸ ਵਿੱਚ ਪੀੜਤ ਪਰਿਵਾਰਾਂ ਦੀਆਂ ਸੈਂਕੜੇ ਔਰਤਾਂ ਸ਼ਾਮਲ ਹੋਈਆਂ। ਪੀੜਤ ਔਰਤਾਂ ਦਾ ਕਹਿਣਾ ਸੀ ਕਿ ਜਦੋਂ ਹਕੂਮਤ ਖੇਤੀ ਕਾਮਿਆਂ ਅਤੇ ਕੰਮੀਆਂ ਦਾ ਦਰਦ ਸੁਣਨ ਤੋਂ ਘੇਸਲ ਮਾਰ ਲਵੇ ਤਾਂ ਅੱਕਿਆਂ-ਥੱਕਿਆਂ ਨੂੰ ਕਚਹਿਰੀਆਂ ਵਿੱਚ ਸਰਕਾਰ ਦਾ ਸੱਥਰ ਵਿਛਾ ਕੇ ਸਿਆਪਾ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ਹੈ। ਸਿਰਾਂ ‘ਤੇ ਚਿੱਟੀਆਂ ਚੁੰਨੀਆਂ ਲੈ ਕੇ ਸਿਖਰ ਦੁਪਹਿਰੇ ਇਨ੍ਹਾਂ ਔਰਤਾਂ ਦੇ ਵੈਣਾਂ ਨੇ ਕਚਹਿਰੀਆਂ ਹਲਾ ਕੇ ਰੱਖ ਦਿੱਤੀਆਂ।
ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ
ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

