ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਤਾਜਪੁਰ ਰੋਡ ਤੇ ਪੈਂਦੀ ਸਟਾਰ ਜਿਊਲਰ ਸ਼ਾਪ ਚੋਂ ਚਾਰ ਕਿਲੋ ਚਾਂਦੀ ਚੋਰੀ ਹੋਣ ਦੀ ਵਾਰਦਾਤ ਸਾਹਮਣੇ ਆਈ। ਚੋਰ ਦੁਕਾਨ ਵਿੱਚ ਪਈਆਂ ਕੁਝ ਸੋਨੇ ਦੀਆਂ ਵਾਲੀਆਂ ਅਤੇ ਕੋਕੇ ਵੀ ਚੋਰੀ ਕਰਕੇ ਲੈ ਗਏ । ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਗੁਰੂ ਰਾਮਦਾਸ ਨਗਰ ਭਾਮੀਆਂ ਖੁਰਦ ਦੇ ਰਹਿਣ ਵਾਲੇ ਰਾਜਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲੋਂ ਰਾਤ 9 ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ। ਅਗਲੇ ਦਿਨ ਸਵੇਰੇ 7:30 ਵਜੇ ਦੇ ਕਰੀਬ ਜਦ ਉਹ ਦੁਕਾਨ ਤੇ ਆਏ ਤਾਂ ਸ਼ਟਰ ਟੁੱਟਾ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ । ਜਾਂਚ ਕਰਨ ‘ਤੇ ਪਤਾ ਲੱਗਾ ਕਿ ਦੁਕਾਨ ਵਿੱਚ ਪਏ ਚਾਰ ਕਿਲੋ ਦੇ ਕਰੀਬ ਚਾਂਦੀ ਦੇ ਗਹਿਣੇ, ਕੁਝ ਨਕਦੀ , ਸੋਨੇ ਦੇ ਕੋਕੇ ਅਤੇ ਵਾਲੀਆਂ ਚੋਰੀ ਹੋ ਚੁੱਕੀਆਂ ਸਨ। ਇਸ ਮਾਮਲੇ ਵਿੱਚ ਰਾਜਕੁਮਾਰ ਨੇ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਜਨਕ ਰਾਜ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਦੇ ਮੁਤਾਬਕ ਚੋਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ
ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

