ਸਟਾਫ਼ ਰਿਪੋਰਟਰ, ਫਿਰੋਜ਼ਪੁਰ: ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ-ਡੀਆਰਐੱਸਏ ਵੱਲੋਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿਚ ਪੂਰੇ ਜ਼ਿਲ੍ਹੇ ਦੇ 225 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ। ਦਾਸ ਅਤੇ ਬਰਾਊਨ ਵਰਲਡ ਸਕੂਲ ਦੇ ਸਕੇਟਿੰਗ ਰਿੰਗ ਵਿਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਸਹਾਇਕ ਕਮਿਸ਼ਨਰ ਕਮ-ਐੱਸਡੀਐਮ ਗੁਰੂਹਰਸਹਾਏ ਸੂਰਜ ਕੁਮਾਰ ਨੇ ਕੀਤਾ। ਉਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਚੈਂਪੀਅਨਸ਼ਿਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਇਕ ਦਿਨ ਇਹ ਖਿਡਾਰੀ ਵਿਸ਼ਵ ਵਿਚ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੇ। ਜਨਰਲ ਸਕੱਤਰ ਮਨਜੀਤ ਸਿੰਘ ਿਢੱਲੋਂ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਿਫ਼ਰੋਜ਼ਪੁਰ ਦੇ ਖਿਡਾਰੀਆਂ ਵੱਲੋਂ ਰੋਲਰ ਸਕੇਟਿੰਗ ਵਿਚ ਦੇਸ਼-ਵਿਦੇਸ਼ ਵਿੱਚ ਹਾਸਲ ਕੀਤੀਆਂ ਪ੍ਰਰਾਪਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਸ ਖੇਡ ਨੂੰ ਹਰਮਨ ਪਿਆਰਾ ਬਣਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਹਰ ਸਾਲ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਕੋਚਿੰਗ ਲਈ ਤਜਰਬੇਕਾਰ ਕੋਚ ਵੀ ਤਾਇਨਾਤ ਕੀਤੇ ਗਏ ਹਨ। ਸੰਸਥਾ ਦੇ ਸਕੱਤਰ ਅਭਿਸ਼ੇਕ ਮਦਾਨ ਨੇ ਦੱਸਿਆ ਕਿ 14 ਤੋਂ 16 ਸਤੰਬਰ ਤਕ ਵੱਖ-ਵੱਖ ਉਮਰ ਵਰਗਾਂ ਵਿਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਸਪੀਡ ਸਕੇਟਿੰਗ, ਰੋਲਰ ਹਾਕੀ, ਇਨਲਾਈਨ ਹਾਕੀ, ਆਰਟਿਸਟਿਕ ਅਤੇ ਫਿਗਰ ਸਕੇਟਿੰਗ, ਸਕੇਟਿੰਗ ਸਕੂਟਰ ਵਰਗੀਆਂ ਵੱਖ-ਵੱਖ ਸਕੇਟਿੰਗ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ‘ਚ ਅੰਡਰ-5 ਤੋਂ 7, ਅੰਡਰ-7 ਤੋਂ 11, ਅੰਡਰ-11 ਤੋਂ 14, ਅੰਡਰ-14 ਤੋਂ 17, ਅੰਡਰ-17 ਤੋਂ 30 ਅਤੇ ਇਸ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਭਾਗ ਲੈ ਰਹੇ ਹਨ। ਮਾਪਿਆਂ ਗੁਰਪ੍ਰਰੀਤ ਸਿੰਘ ਅਤੇ ਬਲਪ੍ਰਰੀਤ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਰੋਲਰ ਸਕੇਟਿੰਗ ਦੇ ਪਸਾਰ ਲਈ ਸੱਚਮੁੱਚ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਅੰਤ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪਿੰ੍ਸੀਪਲ ਡਾ. ਰਾਜੇਸ਼ ਚੰਦੇਲ, ਪਵਨ ਮਦਾਨ, ਪਰਮਿੰਦਰ ਸਿੰਘ ਥਿੰਦ, ਖੇਡ ਵਿਭਾਗ ਦੇ ਸਾਬਕਾ ਡਾਇਰੈਕਟਰ ਸੁਨੀਲ ਸ਼ਰਮਾ, ਕਮਲ ਸ਼ਰਮਾ, ਵਿਪੁਲ ਨਾਰੰਗ, ਸੰਦੀਪ ਸ਼ਰਮਾ, ਦੀਪਕ ਮੋਂਗਾ, ਵਿਕਰਮਾਦਿਤਿਆ ਸ਼ਰਮਾ, ਕੋਚ ਅਨੀਸ਼ ਸੇਤੀਆ, ਰੋਹਿਤ, ਗੌਰਵ ਆਦਿ ਹਾਜ਼ਰ ਸਨ।



