ਦਰਸ਼ਨ ਸਿੰਘ ਚੌਹਾਨ, ਸੁਨਾਮ : ਰੋਟਰੀ ਕਲੱਬ ਮੇਨ ਸੁਨਾਮ ਵੱਲੋਂ ਪ੍ਰਧਾਨ ਅਨਿਲ ਜੁਨੇਜਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ‘ਨੇਸ਼ਨ ਬਿਲਡਰ ਐਵਾਰਡ’ ਕਰਵਾਇਆ ਗਿਆ, ਜਿਸ ‘ਚ ਰੋਟਰੀ ਦੇ ਜ਼ਿਲ੍ਹਾ ਗਵਰਨਰ ਘਨਸ਼ਿਆਮ ਕਾਂਸਲ ਦੀ ਧਰਮ ਪਤਨੀ ਕੋਮਲ ਕਾਂਸਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਇਸ ਦੌਰਾਨ ਗਿਆਰ੍ਹਾਂ ਅਧਿਆਪਕਾਂ ਨੂੰ ਉਨਾਂ੍ਹ ਦੇ ਸਿੱਖਿਆ ਦੇ ਖੇਤਰ ‘ਚ ਵਧੀਆ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਹਰਵਿੰਦਰ ਸਿੰਘ ਪਿੰ੍ਸੀਪਲ, ਰੋਕੀਸ਼ ਬੱਤਾ ਪਿੰ੍ਸੀਪਲ ਰੋਟਰੀ ਸੀਨੀਅਰ ਵਿੰਗ, ਨੀਤੂ ਗਰਗ ਪਿੰ੍ਸੀਪਲ ਰੋਟਰੀ ਜੂਨੀਅਰ ਰਿੰਗ, ਅੰਤੂ ਗਰਗ ਵਾਈਸ ਪਿੰ੍ਸੀਪਲ ਡੀਏਵੀ, ਡਾ. ਮਨਪ੍ਰਰੀਤ ਕੌਰ ਹਾਂਡਾ ਸਹਾਇਕ ਪੋ੍ਫ਼ੈਸਰ ਐੱਸ.ਯੂ.ਐੱਸ. ਕਾਲਜ, ਇੰਦਰਾ ਸੰਧੇ ਲੈਕਚਰਾਰ ਫਿਜ਼ਿਕਸ ਛਾਜਲੀ, ਡਾ. ਧੀਰਜ ਕੁਮਾਰ, ਲੈਕਚਰਾਰ ਸਤਨਾਮ ਸਿੰਘ ਹੰਝਰਾ, ਡਾ: ਸੀਮਾ ਗਰਗ, ਡੀਪੀਈ ਮਨਦੀਪ ਸਿੰਘ, ਸ਼੍ਰੀਮਤੀ ਮੀਨਾਕਸ਼ੀ ਸ਼ਾਮਲ ਹਨ। ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੋਮਲ ਕਾਂਸਲ ਅਤੇ ਮੰਜੂ ਜੁਨੇਜਾ ਨੇ ਕਿਹਾ ਕਿ ਅਧਿਆਪਕ ਹੀ ਸੱਭਿਅਕ ਸਮਾਜ ਦੇ ਅਸਲ ਨਿਰਮਾਤਾ ਹੁੰਦੇ ਹਨ। ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਉਚਾਈਆਂ ਹਾਸਲ ਕਰਦੇ ਦੇਖਣਾ ਚਾਹੁੰਦੇ ਹਨ। ਇਸ ਮੌਕੇ ਕੋਮਲ ਕਾਂਸਲ ਨੇ ਦੱਸਿਆ ਕਿ ਰੋਟਰੀ ਦੇ ਜ਼ਿਲ੍ਹਾ 3090 ਦੇ ਗਵਰਨਰ ਘਨਸ਼ਿਆਮ ਕਾਂਸਲ ਦੀ ਅਗਵਾਈ ਹੇਠ ਦੋ ਹਜ਼ਾਰ ਦੇ ਕਰੀਬ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਦਵਿੰਦਰਪਾਲ ਸਿੰਘ ਰਿੰਪੀ, ਵਨੀਤ ਗਰਗ, ਤਨੁਜ ਜਿੰਦਲ, ਰਾਜਨ ਸਿੰਗਲਾ, ਵਿਜੇ ਮੋਹਨ, ਵਿਨੋਦ ਗਰਗ, ਐੱਸਡੀਓ ਕੇਵਲ ਸਿੰਗਲਾ, ਪੁਨੀਤ ਹਿਮਲੈਂਡ, ਮਮਤਾ ਗਰਗ, ਸ੍ਰੀਮਤੀ ਤਨੁਜ ਜਿੰਦਲ ਆਦਿ ਹਾਜ਼ਰ ਸਨ।