ਓਂਕਾਰ ਸਾਵਨਾਂ, ਮੰਡੀ ਅਰਨੀਵਾਲਾ

ਰੈਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਹੂੰਆਣਾ ਬੋਦਲਾ ਦੀਆਂ ਵਿਦਿਆਰਥਣਾਂ ਨੇ 67ਵੀਆਂ ਜ਼ੋਨ ਪੱਧਰੀ ਖੇਡਾਂ ਵਿਚ 21 ਤਗਮੇ ਸਕੂਲ ਨੇ ਜਿੱਤੇ। ਜਿਨਾਂ੍ਹ ਵਿਚ 10 ਤਗਮੇ ਲੜਕਿਆਂ ਅਤੇ 11 ਤਗਮੇ ਲੜਕੀਆਂ ਨੇ ਜਿੱਤੇ। ਅੰਡਰ-14 ਸਾਲ ਲੜਕੇ ਵਿਚ ਅਨਮੋਲ ਨੇ ਉਚੀ ਛਾਲ ਵਿਚ ਮੋਹਰੀ ਰਹਿ ਕੇ ਸੋਨ ਤਗਮਾ ਹਾਸਿਲ ਕੀਤਾ। ਕਰਨਲ ਜੀਤ ਸਿੰਘ ਨੇ ਲੰਬੀ ਛਾਲ ਵਿਚ ਸੋਨ ਤਗਮਾ ਜਿੱਤ ਕੇ ਆਪਣੀ ਸਥਿਤੀ ਮਜਬੂਤ ਬਣਾਈ ਅਤੇ 400 ਮੀਟਰ ਦੌੜ ਵਿਚ ਕਾਂਸੇ ਦਾ ਤਗਮਾ ਜਿੱਤਿਆ। ਅੰਡਰ 14 ਲੜਕੀਆਂ ਵਿਚ ਅਵਨੀਤ ਕੌਰ ਨੇ ਸ਼ਾਟ-ਪੁੱਟ ਵਿਚ ਸੋਨ ਤਗਮਾ, ਤਿ੍ਪਤ ਜੋਤ ਕੌਰ ਨੇ ਡਿਸਕਸਥਰੋਅ ਅਤੇ ਸ਼ਾਟ- ਪੁੱਟ ਵਿਚ ਚਾਂਦੀ ਦਾ ਤਗਮਾ,ਅੰਡਰ 17 ਲੜਕਿਆਂ ਵਿਚ ਜੰਨਤ ਕੰਬੋਜ ਨੇ 200 ਮੀਟਰ ਦੋੜ ਸੋਨੇ ਅਤੇ 400 ਮੀਟਰ ਦੋੜ ਵਿਚ ਕਾਂਸੇ ਦਾ ਤਗਮਾ ਜਿੱਤ ਕੇ ਰੈਡੀਐਂਟ ਪਬਲਿਕ ਸਕੂਲ ਦੀ ਸ਼ਾਨ ਵਧਾਈ। ਏਕਮ ਨੇ ਹੈਮਰ ਥਰੋਅ ਵਿਚ ਸੋਨੇ ਦਾ ਤਗਮਾ ਹਾਸਿਲ ਕੀਤਾ। ਅੰਡਰ 17 ਸਾਲ ਲੜਕੀਆਂ ਵਿਚ ਮੰਨਤ ਕੰਬੋਜ ਨੇ ਹੈਮਰ ਥਰੋਅ ਅਤੇ ਸ਼ਾਟ- ਪੁੱਟ ਵਿਚ ਵੀ ਵਿਚ ਸੋਨੇ ਦਾ ਤਗਮਾ, ਲਵਦੀਪ ਕੌਰ ਨੇ 400 ਮੀਟਰ ਦੌੜ ਅਤੇ ਹਰਡਲ ਦੌੜ ਵਿਚ ਸੋਨੇ ਦਾ ਤਗਮਾ ਹਾਸਿਲ ਕੀਤਾ। ਹਰਪ੍ਰਰੀਤ ਕੌਰ ਨੇ ਜੈਵਲਿਨ ਥਰੋਅ ਵਿਚ ਚਾਦੀ ਤੇ ਸੁਮਨਪ੍ਰਰੀਤ ਕੌਰ ਨੇ ਕਾਂਸੇ ਦਾ ਤਗਮਾ, ਹਰਪ੍ਰਰੀਤ ਕੌਰ ਨੇ ਟਿ੍ਪਲ ਜੰਪ ਵਿਚ ਕਾਂਸੇ ਦਾ ਤਗਮਾ ਜਿੱਤਿਆ। ਗੁਰਕੰਵਲ ਕੌਰ ਨੇ 3000 ਮੀਟਰ ਵਾਕ ਦੌੜ ਵਿਚ ਸੋਨੇ ਦਾ, ਹਰਪ੍ਰਰੀਤ ਕੌਰ, ਗੁਰਕੰਵਲ ਕੌਰ, ਕੋਮਲਪ੍ਰਰੀਤ ਕੌਰ ਅਤੇ ਰਵਦੀਪ ਕੌਰ 400 ਮੀਟਰ ਰਿਲੇਅ ਦੌੜ ਵਿਚ ਇਕ- ਇਕ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦੀ ਸ਼ੋਭਾ ਵਧਾਈ। ਅੰਡਰ 19 ਸਾਲ ਵਿਚ ਲੜਕਿਆਂ ਦੀ ਰਿਲੇਅ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ। ਸੁਮਨ ਨੇ 200 ਮੀਟਰ ਅਤੇ 400 ਮੀਟਰ ਦੋੜ ਵਿਚ ਸੋਨ ਤਗਮਾ ਜਿੱਤਿਆ। ਅਮਨਦੀਪ, ਸੁਖਦੇਵ ਸਿੰਘ, ਹਰਦੀਪ ਬੱਤਰਾ ਅਤੇ ਪਿੰ੍ਅਕਾ ਦੀ ਮਿਹਨਤ ਸਦਕਾ ਖਿਡਾਰੀਆਂ ਦੀ ਮਿਹਨਤ ਨੂੰ ਚਾਰ ਚੰਨ ਲੱਗੇ। ਇਸ ਮੌਕੇ ਸਕੂਲ ਪ੍ਰਬੰਧਕ ਕਪਿਲ ਦਹੂਜਾ, ਸਕੂਲ ਪਿੰ੍ਸੀਪਲ ਨੀਤੀ ਸਿੰਘ ਅਤੇ ਵਾਈਸ ਪਿੰ੍ਸੀਪਲ ਰਜਤ ਪਰੂਥੀ ਨੇ ਸਮੂਹ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕੀਤਾ।