ਪੱਤਰ ਪੇ੍ਰਰਕ, ਖੰਨਾ : ਦੇਰ ਸ਼ਾਮ ਖੰਨਾ ਦੇ ਰੇਲਵੇ ਸਟੇਸ਼ਨ ‘ਤੇ ਰੇਲ ‘ਚੋਂ ਡਿੱਗ ਕੇ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਜੋਗਿੰਦਰ ਯਾਦਵ ਵਾਸੀ ਮੰਗਾ, ਬਿਹਾਰ ਹਾਲ ਵਾਸੀ ਬੁੱਗਾ ਅਮਲੋਹ ਵਜੋਂ ਹੋਈ। ਜਾਣਕਾਰੀ ਦਿੰਦਿਆਂ ਏਐੱਸਆਈ ਕੁਲਦੀਪ ਸਿੰਘ ਚੌਕੀ ਇੰਚਾਰਜ ਜੀਆਰਪੀ ਖੰਨਾ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਗੱਡੀ ਨੰਬਰ 4674 ਜੋ ਅੰਮਿ੍ਤਸਰ ਤੋਂ ਬਿਹਾਰ ਜਾ ਰਹੀ ਸੀ ਤਾਂ ਖੰਨਾ ਰੇਲਵੇ ਸਟੇਸ਼ਨ ‘ਤੇ ਰੁਕੀ। ਜਦੋਂ ਉਹ ਗੱਡੀ ‘ਚ ਬੈਠਣ ਲੱਗਾ ਤਾਂ ਰੇਲਗੱਡੀ ਤੁਰ ਪਈ ਤੇ ਥੱਲੇ ਡਿੱਗ ਕੇ ਰੇਲ ‘ਚ ਫਸ ਗਿਆ ਜਿਸ ਨੂੰ ਰੇਲ ਕਾਫੀ ਦੂਰ ਤਕ ਘੜੀਸ ਕੇ ਲੈ ਗਈ। ਮੁਸਾਫਰਾਂ ਨੇ ਵੀ ਰੌਲਾ ਪਾਇਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਖੰਨਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਖੰਨਾ ਵਿਖੇ ਮੋਰਚਰੀ ‘ਚ ਰੱਖਵਾ ਦਿੱਤੀ ਹੈ।