ਲਖਨਊ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਦੇਸ਼ੀ ਖ਼ੂਨ ਦਾ ਮੁੱਦਾ ਛੇੜਦੇ ਹੋਏ ਉਨ੍ਹਾਂ ਦੀ ਪ੍ਰਧਾਨ ਮੰਤਰੀ ਦਾਅਵੇਦਾਰੀ ‘ਤੇ ਸਵਾਲ ਖੜ੍ਹੇ ਕਰਨ ਵਾਲੇ ਜੈ ਪ੍ਰਕਾਸ਼ ਦੀ ਅਗਲੇ ਹੀ ਦਿਨ ਬਸਪਾ ਨੇ ਰਾਸ਼ਟਰੀ ਉਪ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਕਰ ਦਿਤੀ ਹੈ।ਖ਼ੁਦ ਬਸਪਾ ਸੁਪਰੀਮੋ ਮਾਇਆਵਤੀ ਮੀਡੀਆ ਦੇ ਸਾਹਮਣੇ ਆਈ ਅਤੇ ਜੈ ਪ੍ਰਕਾਸ਼ ਨੂੰ ਰਾਸ਼ਟਰੀ ਉਪ ਪ੍ਰਧਾਨ ਅਤੇ ਕੋਆਰਡੀਨੇਟਰ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ। ਮਾਇਆਵਤੀ ਨੇ ਕਿਹਾ ਕਿ ਜੈ ਪ੍ਰਕਾਸ਼ ਦਾ ਬਿਆਨ ਉਨ੍ਹਾਂ ਦੀ ਵਿਅਕਤੀਗਤ ਸੋਚ ਹੈ ਅਤੇ ਪਾਰਟੀ ਉਸ ਨਾਲ ਕੋਈ ਲੈਣ ਦੇਣ ਨਹੀਂ ਰੱਖਦੀ। ਪਾਰਟੀ ਨੇਤਾਵਾਂ ਨੂੰ ਹਦਾਇਤ ਕਰਦੇ ਹੋਏ ਬਸਪਾ ਮੁਖੀ ਨੇ ਕਿਹਾ ਕਿ ਨੇਤਾ ਪਾਰਟੀ ਲਾਈਨ ਤੋਂ ਹਟ ਕੇ ਕੁੱਝ ਨਾ ਬੋਲਣ। ਕਰੀਬ ਦੋ ਮਹੀਨੇ ਪਹਿਲਾਂ ਹੀ ਕਰਨਾਟਕ ਵਿਚ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਦੇ ਸਹੁੰ ਚੁਕ ਸਮਾਗਮ ਵਿਚ ਸੋਨੀਆ ਗਾਂਧੀ ਅਤੇ ਬਸਪਾ ਮੁਖੀ ਮਾਇਆਵਤੀ ਦੇ ਵਿਚਕਾਰ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਸੀ ਪਰ ਬਸਪਾ ਦੇ ਇਕ ਵੱਡੇ ਨੇਤਾ ਵਲੋਂ ਰਾਹੁਲ ਗਾਂਧੀ ਦੇ ਵਿਦੇਸ਼ੀ ਖ਼ੂਨ ਦਾ ਮੁੱਦਾ ਉਠਾਉਣ ਤੋਂ ਸਾਫ਼ ਸੰਦੇਸ਼ ਜਾ ਰਿਹਾ ਸੀ ਕਿ ਗ਼ੈਰ ਭਾਜਪਾ ਦਲਾਂ ਦੇ ਸੰਭਾਵਤ ਮਹਾਮੋਰਚੇ ਵਿਚ ਪੀਐਮ ਅਹੁਦੇ ਦੀ ਦਾਅਵੇਦਾਰੀ ਨੂੰ ਲੈ ਕੇ ਜ਼ਬਰਦਸਤ ਮਾਰਾਮਾਰੀ ਹੈ। ਜੈ ਪ੍ਰਕਾਸ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਸੀ ਜਦੋਂ ਬਸਪਾ ਅਤੇ ਕਾਂਗਰਸ ਦੇ ਵਿਕਚਾਰ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਲਈ ਗਠਜੋੜ ਨੂੰ ਲੈ ਕੇ ਚਰਚਾ ਚੱਲ ਰਹੀ ਸੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


