ਜੋਲੀ ਸੂਦ, ਮੋਰਿੰਡਾ : ਸਰਕਾਰੀ ਮਿਡਲ ਸਕੂਲ ਚਤਾਮਲਾ ਵਿਖੇ ਰਾਸ਼ਟਰੀ ਹਿੰਦੀ ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁਖੀ ਅਤੇ ਬਲਾਕ ਮੈਂਟਰ ਭੁਪਿੰਦਰ ਸਿੰਘ ਚਤਾਮਲਾ ਨੇ ਦੱਸਿਆ ਕਿ ਉੱਘੇ ਹਿੰਦੀ ਸਾਹਿਤਕਾਰ ਰਾਜਿੰਦਰ ਪ੍ਰਸ਼ਾਦ ਦੀ ਯਾਦ ਵਿੱਚ ਹਰ ਸਾਲ ਦੇਸ਼ ਭਰ ਵਿੱਚ ਹਿੰਦੀ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਕੂਲ ਵਿੱਚ ਕਵਿਤਾਵਾਂ ਅਤੇ ਸੁਲੇਖ਼ ਮੁਕਾਬਲੇ ਕਰਵਾਏ ਗਏ। ਭੁਪਿੰਦਰ ਸਿੰਘ ਨੇ ਬੱਚਿਆਂ ਨੂੰ ਦੱਸਿਆ ਕਿ ਹਿੰਦੀ ਭਾਸ਼ਾ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਸੂਬਿਆਂ ਵਿੱਚ ਬੋਲੀ ਜਾਂਦੀ ਹੈ। ਉਨ੍ਹਾਂ ਬੱਚਿਆਂ ਨੂੰ ਹਿੰਦੀ ਸਾਹਿਤ ਪੜ੍ਹਨ ਅਤੇ ਹਿੰਦੀ ਭਾਸ਼ਾ ਵਿੱਚ ਤਰੱਕੀ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ ਗਿਆ। ਇਸ ਮੌਕੇ ਨੇਹਾ ਸ਼ਰਮਾ, ਹਰਸਿਮਰਨ ਕੌਰ, ਅਮਿਤਾ, ਸਤਨਾਮ ਸਿੰਘ ਅਤੇ ਰੁਪਿੰਦਰਪਾਲ ਸਿੰਘ ਆਦਿ ਹਾਜ਼ਰ ਸਨ।