ਦਲਵਿੰਦਰ ਸਿੰਘ ਰਛੀਨ, ਰਾਏਕੋਟ : ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੇਰੀ ਮਿੱਟੀ ਮੇਰਾ ਦੇਸ਼’ ਮਹਿੰਮ ਤਹਿਤ ਅੱਜ ਸਥਾਨਕ ਭਾਜਪਾ ਆਗੂਆਂ ਵੱਲੋਂ ਸਥਾਨਕ ਸ਼ਹਿਰ ਦੇ ਧਾਰਮਿਕ ਅਸਥਾਨਾਂ ਤੋਂ ਮਿੱਟੀ ਇਕੱਤਰ ਕੀਤੀ ਗਈ। ਇਸ ਮੌਕੇ ਮੰਡਲ ਪ੍ਰਧਾਨ ਮਹੰਤ ਰਾਜਪਾਲ ਦਾਸ ਦੀ ਅਗਵਾਈ ਹੇਠ ਸ਼ਹਿਰ ਪ੍ਰਮੁੱਖ ਧਾਰਮਿਕ ਅਸਥਾਨਾਂ ਤੋਂ ਆਗੂਆਂ ਵੱਲੋਂ ਚੁਟਕੀ-ਚੁਟਕੀ ਮਿੱਟੀ ਇਕੱਠੀ ਕੀਤੀ ਗਈ ਤੇ ਕਲਸ਼ ‘ਚ ਪਾਈ ਗਈ।

ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਕਪਿਲ ਗਰਗ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਕਾਫ਼ੀ ਬੇਮਿਸਾਲ ਹੈ। ਇਸ ਨਾਲ ਹਰ ਇਨਸਾਨ ਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਜੁੜਨ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ।

ਇਸ ਸਮੇਂ ਜ਼ਿਲ੍ਹਾ ਸਕੱਤਰ ਸੁੰਦਰ ਲਾਲ, ਸਰਕਲ ਜਨਰਲ ਸਕੱਤਰ ਅਸ਼ੋਕ ਕਨੋਜੀਆ, ਇੰਦਰਪਾਲ ਗੋਲਡੀ, ਮੀਤ ਪ੍ਰਧਾਨ ਜੈ ਪ੍ਰਕਾਸ਼, ਸਕੱਤਰ ਅਰਵਿੰਦ ਗਰਗ, ਪਿੰ੍ਸ ਡੋਰਾ, ਓਮ ਦੱਤ ਸ਼ਰਮਾ ਆਦਿ ਹਾਜ਼ਰ ਸਨ।