ਸਵਰਨ ਗੌਂਸਪੁਰੀ, ਹੰਬੜਾਂ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੰਬੜਾਂ ਦੇ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ‘ਚ ਬੜੀ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ‘ਚ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਸਮੇਂ ਭਾਈ ਬਲਦੇਵ ਸਿੰਘ, ਭਾਈ ਧਰਮਪਾਲ ਸਿੰਘ ਮਲਵਈ ਦੇ ਰਾਗੀ ਜਥੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਗੁਰੂ ਸਾਹਿਬ ਜੀ ਦੇ ਦਿੱਤੇ ਸੰਦੇਸ਼ ‘ਤੇ ਚੱਲਣ ਦਾ ਹੋਕਾ ਦਿੱਤਾ ‘ਤੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਰਾਗੀ ਭਾਈ ਹਰਜਿੰਦਰ ਸਿੰਘ ਜੀ ਆਸਟੇ੍ਲੀਆ ਜੋ ਕਿ ਆਸਟੇ੍ਲੀਆਂ, ਕੈਨੇਡਾ, ਯੂਐੱਸਏ ਸਮੇਤ 21 ਵੱਖ-ਵੱਖ ਦੇਸ਼ਾਂ ਦੇ ਗੁਰੂ ਘਰਾਂ ‘ਚ ਸਿੱਖੀ ਦਾ ਪ੍ਰਚਾਰ ਕਰਨ ਬਦਲੇ ਤੇ ਜਿਨਾਂ੍ਹ ਵੱਲੋਂ ਟੈਮਪਲ ਵੂਲਗਲਗਾ ਆਸਟੇ੍ਲੀਅ ਵਿਖੇ ਮੁੱਖ ਗੰ੍ਥੀ ਵਜੋਂ ਸੇਵਾ ਨਿਭਾਉਣ ਬਦਲੇ ਉਨਾਂ੍ਹ ਨੂੰ ਸੰਗਤਾਂ ਤੇ ਗੁਰਦੁਆਰਾ ਚੜ੍ਹਦੀ ਕਲਾਂ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ‘ਤੇ ਪ੍ਰਸਿੱਧ ਸਮਾਜ ਸੇਵੀ ਤੇਜਾ ਸਿੰਘ ਗਿੱਲ, ਗੁਰਦੁਆਰਾ ਪ੍ਰਧਾਨ ਰਣਜੀਤ ਸਿੰਘ ਵਿਰਕ, ਮੋਹਣ ਸਿੰਘ ਵਿਰਕ, ਸੇਵਾਦਾਰ ਮਨਜੀਤ ਸਿੰਘ ਭੈਰੋਮੁੰਨਾਂ, ਪ੍ਰਧਾਨ ਬਲਵੀਰ ਸਿੰਘ ਧਾਲੀਵਾਲ, ਸਮਸ਼ੇਰ ਸਿੰਘ ਗਿੱਲ, ਸਾਬਕਾ ਸਰਪੰਚ ਬਚਿੱਤਰ ਸਿੰਘ, ਸ਼ਰਨਜੀਤ ਸਿੰਘ ਸਾਹਨੀ, ਭੁਪਿੰਦਰ ਸਿੰਘ ਮਠਾੜੂ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਨੰਬਰਦਾਰ ਬਲਵੀਰ ਸਿੰਘ ਕਲੇਰ, ਪੰਚ ਸਰਬਜੀਤ ਸਿੰਘ ਕਾਲਾ, ਭਾਈ ਦਰਸ਼ਨ ਸਿੰਘ ਧਾਲੀਵਾਲ, ਮਲਕੀਤ ਸਿੰਘ ਮਾਲੜਾ, ਭਾਈ ਗੁਰਚਰਨ ਸਿੰਘ ਬਾਠ, ਜਸਵੀਰ ਸਿੰਘ ਰਾਣਾ, ਅਰਸ਼ਦੀਪ ਸਿੰਘ ਭੰਦੋਲ ਦੀਪਾ, ਬਲਵਿੰਦਰ ਸਿੰਘ ਭੈਰੋਮੁੰਨਾਂ, ਦਾਰਾ ਸਿੰਘ ਤੂਰ, ਅਮਨਦੀਪ ਸਿੰਘ ਤੂਰ, ਮੈਨੇਜਰ ਜਸਵੀਰ ਸਿੰਘ ਹੰਬੜਾਂ, ਮੋਹਣ ਸਿੰਘ ਹੰਬੜਾਂ, ਬਲਜੀਤ ਸਿੰਘ, ਨੰਬਰਦਾਰ ਹਰਨੇਕ ਸਿੰਘ ਧਾਲੀਵਾਲ, ਰਾਜੂ ਹੰਬੜਾਂ, ਜਗਤਾਰ ਸਿੰਘ, ਅਮਰਜੀਤ ਸਿੰਘ ਧਾਲੀਵਾਲ, ਗੁਰਮੇਲ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਕਿੰਦਾ, ਕੁਲਵੰਤ ਸਿੰਘ ਬਾਠ, ਜੌਨੀ ਵਿਰਕ, ਅਵਤਾਰ ਸਿੰਘ, ਮਨਦੀਪ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।